ਚੰਡੀਗੜ੍ਹ ਕਾਂਗਰਸ ਭਵਨ ‘ਚ ਇਸ ਦਿਨ ਹੋਵੇਗੀ ਰਾਜਾ ਵੜਿੰਗ ਦੀ ਤਾਜਪੋਸ਼ੀ, ਸੰਭਾਲਣਗੇ ਪ੍ਰਧਾਨ ਦਾ ਅਹੁਦਾ

0
216
Raja Waring

ਚੰਡੀਗੜ੍ਹ 19 ਅਪ੍ਰੈਲ 2022 : ਹਾਲ ਹੀ ਵਿੱਚ ਹਾਈਕਮਾਂਡ ਵੱਲੋਂ ਰਾਜਾ ਵੜਿੰਗ ਨੂੰ ਪੀ.ਪੀ.ਸੀ.ਸੀ. ਜਿਸ ਕਾਰਨ 22 ਅਪ੍ਰੈਲ ਨੂੰ ਚੰਡੀਗੜ੍ਹ ਕਾਂਗਰਸ ਭਵਨ ‘ਚ ਰਾਜਾ ਵੜਿੰਗ ਦੀ ਤਾਜਪੋਸ਼ੀ ਹੋਣ ਜਾ ਰਹੀ ਹੈ, ਜਿਸ ਕਾਰਨ ਉਹ 22 ਅਪ੍ਰੈਲ ਨੂੰ ਆਪਣੀ ਪ੍ਰਦੇਸ਼ ਕਾਂਗਰਸ ਦੀ ਸ਼ੁਰੂਆਤ ਕਰਨਗੇ | ਪ੍ਰਧਾਨ ਦਾ ਅਹੁਦਾ ਸੰਭਾਲਣਗੇ ਅਤੇ ਵੱਡੀ ਜ਼ਿੰਮੇਵਾਰੀ ਦੀ ਕਮਾਨ ਉਨ੍ਹਾਂ ਦੇ ਹੱਥਾਂ ‘ਚ ਸੌਂਪੀ ਜਾਵੇਗੀ। ਸਾਰੇ ਵੱਡੇ ਆਗੂਆਂ ਨੂੰ ਤਾਜਪੋਸ਼ੀ ਦੌਰਾਨ ਕਾਂਗਰਸ ਭਵਨ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਹ ਲਗਾਤਾਰ ਤਿੰਨ ਵਾਰ ਹਲਕਾ ਗਿੱਦੜਬਾਹਾ ਤੋਂ ਚੋਣ ਜਿੱਤ ਚੁੱਕੇ ਹਨ।