Home ਦੋਆਬਾ ਕੇਜਰੀਵਾਲ ਨੇ ਝੂਠ ਬੋਲਣ ‘ਚ ਸੁਖਬੀਰ ਬਾਦਲ ਨੂੰ ਵੀ ਛੱਡਿਆ ਪਿੱਛੇ :...
ਅੰਮ੍ਰਿਤਸਰ 9 ਅਪ੍ਰੈਲ 2022 : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ‘ਆਪ’ ਸਰਕਾਰ ‘ਤੇ ਨਿਸ਼ਾਨਾ ਸਾਧ ਰਹੇ ਹਨ। ਸਿੱਧੂ ਨੇ ਸਥਾਨਕ ਮਾਲ ਮੰਡੀ ਇਲਾਕੇ ਦਾ ਦੌਰਾ ਕੀਤਾ ਅਤੇ ਉਥੇ ਰੇਤੇ ਦੇ ਰੇਟ ਜਾਣ ਕੇ ਸਰਕਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਰੇਤ ਤੋਂ 20000 ਕਰੋੜ ਰੁਪਏ ਕੱਢਣਗੇ ਪਰ ਝੂਠ ਬੋਲਣ ‘ਚ ਸੁਖਬੀਰ ਸਿੰਘ ਬਾਦਲ ਨੂੰ ਵੀ ਪਛਾੜ ਗਏ ਹਨ।
ਸਿੱਧੂ ਨੇ ਕਿਹਾ ਕਿ ਅਜਨਾਲਾ ਵਿੱਚ ਖੁੱਲ੍ਹੇਆਮ ਰੇਤ ਦੀ ਮਾਈਨਿੰਗ ਹੋ ਰਹੀ ਹੈ। ਰੇਤ ਦੀ ਟਰਾਲੀ 10 ਹਜ਼ਾਰ ਤੋਂ ਵੱਧ ‘ਚ ਵਿਕ ਰਹੀ ਹੈ। ਸਿੱਧੂ ਨੇ ਚੁਟਕੀ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਚਾਦਰ ਦੇਖ ਕੇ ਪੈਰ ਪਸਾਰ ਲਵੇ। ਮੁੱਖ ਮੰਤਰੀ ਭਗਵੰਤ ਮਾਨ ਦੇ ਹਿਮਾਚਲ ਜਾ ਰਹੇ ਹੈਲੀਕਾਪਟਰ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਹੈਲੀਕਾਪਟਰ ਨਾ ਤਾਂ ਕੇਜਰੀਵਾਲ ਨੂੰ ਦਿੱਲੀ ਲਿਆਉਣਾ ਹੈ ਅਤੇ ਨਾ ਹੀ ਹਿਮਾਚਲ ‘ਚ ਚੋਣ ਲੜਨਾ ਹੈ। ਇਸ ਲਈ ਜਦੋਂ ਤੱਕ ਸਪਲਾਈ ਅਤੇ ਦਰਾਂ ਤੈਅ ਨਹੀਂ ਹੋ ਜਾਂਦੀਆਂ, ਉਦੋਂ ਤੱਕ ਕੀਮਤਾਂ ਹੇਠਾਂ ਨਹੀਂ ਆਉਣਗੀਆਂ।
ਸਿੱਧੂ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ‘ਆਪ’ ਸਰਕਾਰ ਨੂੰ ਘੇਰਦੇ ਨਜ਼ਰ ਆਏ। ਸਿੱਧੂ ਨੇ ਕਿਹਾ ਕਿ ‘ਕਸਮੇ ਵੈਦੇ ਪਿਆਰ ਸਭ ਬਾਤੇਂ ਹੈ ਬਾਤੇਂ ਕਾ ਕੀ।’ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਸਵਾਲਾਂ ਦੇ ਘੇਰੇ ਵਿੱਚ ਹੈ। ਇਸ ਸਮੇਂ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਹਿੱਲ ਚੁੱਕੀ ਹੈ। ਹਰ ਰੋਜ਼ 2-3 ਕਤਲ ਹੋ ਰਹੇ ਹਨ, ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ। ਸਰਕਾਰ ਨੂੰ ਸਭ ਤੋਂ ਪਹਿਲਾਂ ਸੂਬੇ ਵਿੱਚ ਸ਼ਾਂਤੀ ਸਥਾਪਤ ਕਰਨੀ ਚਾਹੀਦੀ ਹੈ।