ਕੇਜਰੀਵਾਲ ਪੰਜਾਬ ਦੇ ਸੁਪਰ CM ਬਣਨ ਦਾ ਛੱਡਣ ਸੁਫਨਾ, ਆਪਣੀ ਦਿੱਲੀ ਸੰਭਾਲਣ : ਤਰੁਣ ਚੁੱਘ

0
191
Tarun Chugh

ਚੰਡੀਗੜ੍ਹ 15 ਅਪ੍ਰੈਲ 2022 : ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਨੂੰ ਲੈ ਕੇ ਹੁਣ ਵਿਵਾਦ ਵਧਦਾ ਜਾ ਰਿਹਾ ਹੈ। ਇਸ ‘ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ‘ਆਪ’ ਸਰਕਾਰ ਅਤੇ ਕੇਜਰੀਵਾਲ ਦਾ ਘੇਰਾਓ ਕੀਤਾ ਹੈ।

ਉਨ੍ਹਾਂ ਕਿਹਾ ਕਿ ਇੱਕ ਤਾਂ ਉਹ ਸੰਵਿਧਾਨ ਨੂੰ ਤੋੜਦਾ ਹੈ ਅਤੇ ਦਿੱਲੀ ਵਿੱਚ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਹੁਕਮ ਦਿੰਦਾ ਹੈ ਅਤੇ ਅਜਿਹੇ ਵਿਅਕਤੀ ਨੂੰ ਹੁਕਮ ਦੇਣਾ ਗਲਤ ਹੈ ਜੋ ਨਾ ਤਾਂ ਪੰਜਾਬ ਦਾ ਹੈ ਅਤੇ ਨਾ ਹੀ ਉਸ ਨੇ ਪੰਜਾਬ ਲਈ ਸਹੁੰ ਚੁੱਕੀ ਹੈ। ਚੁੱਘ ਨੇ ਅੱਗੇ ਕਿਹਾ ਕਿ ਕੇਜਰੀਵਾਲ ਪੰਜਾਬ ਦਾ ਸੁਪਰ ਸੀਐਮ ਬਣ ਕੇ ਸਰਕਾਰ ਚਲਾਵੇ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਸ ਨੂੰ ਪੰਜਾਬ ਛੱਡ ਕੇ ਦਿੱਲੀ ਵੱਲ ਧਿਆਨ ਦੇਣਾ ਚਾਹੀਦਾ ਹੈ।