ਚੰਡੀਗੜ੍ਹ ਮੁਦੇ ਨੂੰ ਲੈ ਕੇ ਸਿੱਧੂ ਨੇ ਕੀਤਾ ਟਵੀਟ,”ਚੰਡੀਗੜ੍ਹ ਤਾਂ ਬਹਾਨਾ ਹੈ, ਪੰਜਾਬ ਦੇ ਦਰਿਆ ਪਾਣੀ ‘ਤੇ ਨਿਸ਼ਾਨਾ”

0
215
Navjot singh sidhu

ਚੰਡੀਗੜ੍ਹ 4 ਅਪ੍ਰੈਲ 2022 : ਚੰਡੀਗੜ੍ਹ ਦੇ ਮੁਦੇ ਨੂੰ ਲੈ ਕੇ ਜਿਥੇ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ, ਉਥੇ ਹੀ ਇਸ ਮੁਦੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ‘ਚ ਵੀ ਸ਼ਬਦੀ ਜੰਗ ਜਾਰੀ ਹੈ। ਜਿਸ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ 27 ਪਿੰਡ ਉਜਾੜ ਕੇ ਬਣਾਇਆ ਗਿਆ ਚੰਡੀਗੜ੍ਹ ਪੰਜਾਬ ਦਾ ਸੀ ਅਤੇ ਪੰਜਾਬ ਦਾ ਰਹੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਤਾਂ ਬਹਾਨਾ ਹੈ, ਪੰਜਾਬ ਦੇ ਦਰਿਆ ਪਾਣੀ ‘ਤੇ ਨਿਸ਼ਾਨਾ ਹੈ।


ਦੱਸ ਦਈਏ ਕਿ 1 ਅਪ੍ਰੈਲ ਤੋਂ ਚੰਡੀਗੜ੍ਹ ‘ਚ ਸੈਂਟਰਲ ਸਰਵਿਸ ਰੂਲਜ਼ ਲਾਗੂ ਹੋ ਗਏ ਹਨ। ਉਥੇ ਹੀ ਪੰਜਾਬ ਸਰਕਾਰ ਨੇ ਵਿਧਾਨ ਸਭਾ ‘ਚ ਚੰਡੀਗੜ੍ਹ ‘ਚ ਲਾਗੂ ਕੀਤੇ ਗਏ ਕੇਂਦਰੀ ਸੇਵਾ ਸਰਵਿਸ ਨਿਯਮਾਂ ਖਿਲਾਫ ਵਿਰੋਧ ਪ੍ਰਸਤਾਵ ਪਾਸ ਕੀਤਾ ਹੈ, ਪਰ ਚੰਡੀਗੜ੍ਹ ਦੇ ਲੋਕ ਅਤੇ ਰਾਜਨੀਤਿਕ ਦਲ ਸ਼ਹਿਰ ‘ਚ ਲਾਗੂ ਸੈਂਟਰਲ ਸਰਵਿਸ ਰੂਲ ਦੇ ਸਮਰਥਨ ‘ਚ ਹੈ। ਕਰਮਚਾਰੀਆਂ ਦਾ ਮੰਨਣਾ ਹੈ ਕਿ ਇਸ ‘ਚ ਉਨ੍ਹਾਂ ਨੂੰ ਫਾਇਦਾ ਮਿਲੇਗਾ। ਉਥੇ ਹੀ ਪੰਜਾਬ ਦੇ ਨੇਤਾ ਇਸ ਦਾ ਵਿਰੋਧ ਕਰ ਰਹੇ ਹਨ।