ਜਾਖੜ ਨੇ ਟਵੀਟ ਕਰਕੇ ਚੰਡੀਗੜ੍ਹ ਮੁੱਦੇ ‘ਤੇ ਲਈ ਚੁਟਕੀ, ਕਿਹਾ ਦੋ ਬਿੱਲੀਆਂ ਦੀ ਲੜਾਈ ‘ਚ ‘ਬਾਂਦਰ’ ਮਾਰੇਗਾ ਬਾਜ਼ੀ

0
227
sunil jakhar

ਚੰਡੀਗੜ੍ਹ 4 ਅਪ੍ਰੈਲ 2022 : ਕਾਂਗਰਸ ਦੇ ਸੀਨੀਅਰ ਨੇਤਾ ਸੁਨੀਲ ਜਾਖੜ ਨੇ ਟਵੀਟ ਕਰਕੇ ਚੰਡੀਗੜ੍ਹ ਮੁੱਦੇ ‘ਤੇ ਚੁਟਕੀ ਲਈ ਹੈ। ਉਸ ਨੇ ਇਸ ਮੁੱਦੇ ਨੂੰ ਮਰਿਆ ਹੋਇਆ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਦੋ ਬਿੱਲੀਆਂ ਦੀ ਲੜਾਈ ‘ਚ ਬਾਂਦਰ ਬਾਜ਼ੀ ਮਾਰੇਗਾ।

ਜਾਖੜ ਨੇ ਕਿਹਾ ਕਿ ਸਿੰਘੂ-ਟਿਕਰੀ ਸਰਹੱਦ ‘ਤੇ ਕਾਇਮ ਪੰਜਾਬ-ਹਰਿਆਣਾ ਦਾ ਭਾਈਚਾਰਾ ਚੰਡੀਗੜ੍ਹ ਦੇ ਮੁੱਦੇ ‘ਤੇ ਮਰ ਰਿਹਾ ਹੈ ਕਿਉਂਕਿ ਹਰਿਆਣਾ ਵੀ ਪੰਜਾਬ ਨੂੰ ਜਵਾਬ ਦੇਣ ਲਈ ਵਿਸ਼ੇਸ਼ ਸੈਸ਼ਨ ਬੁਲਾ ਰਿਹਾ ਹੈ।