ਤਰਨਤਾਰਨ : ਜੇਲ੍ਹ ਗਾਰਡ ਦੀ ਪੈਂਟ ‘ਚੋਂ ਚੈਕਿੰਗ ਦੌਰਾਨ ਮਿਲੇ ਨਸ਼ੀਲੇ ਪਦਾਰਥਾਂ

0
186
tarn taran

ਤਰਨਤਾਰਨ 8 ਅਪ੍ਰੈਲ 2022 : ਕਸਬਾ ਗੋਇੰਦਵਾਲ ਸਾਹਿਬ ‘ਚ ਬਣੀ ਜੇਲ੍ਹ ‘ਚੋਂ ਪੁਲਸ ਨੇ ਜੇਲ੍ਹ ਗਾਰਡ ਨੂੰ ਚੈਕਿੰਗ ਦੌਰਾਨ ਨਸ਼ੀਲੇ ਪਦਾਰਥਾਂ ਨਾਲ ਫੜਿਆ ਹੈ। ਪੁਲਸ ਨੂੰ ਸ਼ੱਕ ਹੋਇਆ ਤਾਂ ਚੈਕਿੰਗ ਵਿੱਚ ਜੇਲ੍ਹ ਗਾਰਡ ਦੀ ਪੈਂਟ ਦੀ ਜਿੱਪ ਖੋਲੀ ਤਾਂ ਕੋਲੋਂ ਬੀਡੀਓ ਦੇ ਬੰਡਲ, ਤੰਬਾਕੂ ਦੇ ਪੈਕਟ, ਪੈਕਟ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।

ਜੇਲ੍ਹ ‘ਚ ਤਾਇਨਾਤ ਪੁਲਸ ਮੁਲਾਜ਼ਮਾਂ ਵੱਲੋਂ ਫੜੇ ਗਏ ਜੇਲ੍ਹ ਗਾਰਡ ਦੀ ਪੈਂਟ ਦੇ ਅੰਦਰਲੇ ਹਿੱਸੇ ‘ਚ ਸਾਰੇ ਨਸ਼ੀਲੇ ਪਦਾਰਥ ਲੁਕੋਏ ਹੋਏ ਸਨ, ਇਹ ਪਦਾਰਥ ਉਹ ਜੇਲ੍ਹ ਅੰਦਰ ਲੈ ਕੇ ਜਾ ਰਿਹਾ ਸੀ। ਜੇਲ੍ਹ ‘ਚੋਂ ਨਿੱਤ ਦਿਨ ਨਸ਼ੀਲੇ ਪਦਾਰਥ ਬਰਾਮਦ ਹੋ ਰਹੇ ਸਨ।