Home ਦੇਸ਼ ਪੰਜਾਬ ਸਰਕਾਰ ਨੇ ਅੱਜ ਪੂਰੀ ਦੁਨੀਆ ‘ਚ ਸਿੱਖਾਂ ਤੇ ਪੰਜਾਬ ਨੂੰ ਕੀਤਾ...
ਨਵੀਂ ਦਿੱਲੀ 6 ਮਈ 2022 : ਦਿੱਲੀ ਪੁਲਿਸ ਭਾਜਪਾ ਆਗੂ ਤਜਿੰਦਰ ਸਿੰਘ ਬੱਗਾ ਨੂੰ ਵਾਪਸ ਦਿੱਲੀ ਲਿਆ ਰਹੀ ਹੈ। ਪੁਲਿਸ ਟੀਮ ਕੁਰੂਕਸ਼ੇਤਰ ਤੋਂ ਦਿੱਲੀ ਲਈ ਰਵਾਨਾ ਹੋ ਗਈ ਹੈ। ਦਿੱਲੀ ਪੁਲੀਸ ਦੀ ਟੀਮ ਹਰਿਆਣਾ ਦੇ ਕੁਰੂਕਸ਼ੇਤਰ ਦੇ ਥਾਨੇਸਰ ਸਦਰ ਥਾਣੇ ਤੋਂ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨਾਲ ਰਵਾਨਾ ਹੋਈ ਹੈ। ਹੁਣ ਇਸ ਮਾਮਲੇ ਵਿੱਚ ਦਿੱਲੀ ਵਿੱਚ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਇਸ ਨੂੰ ਵੱਡੀ ਜਿੱਤ ਦੱਸਿਆ ਹੈ।
ਸਿਰਸਾ ਨੇ ਟਵੀਟ ਵਿੱਚ ਆਪਣੇ ਬਿਆਨ ਦੀ ਵੀਡੀਓ ਸ਼ੇਅਕਰ ਕਰਦਿਆਂ ਕਿਹਾ ਕਿ ‘ਤਜਿੰਦਰ ਬੱਗਾ ਨੂੰ ਪੰਜਾਬ ਪੁਲਿਸ ਦਿੱਲੀ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਦਿੱਲ਼ੀ ਤੋਂ ਕਿਡਨੈਪ ਕਰਕੇ ਲੈ ਕੇ ਜਾ ਰਹੀ, ਉਸਦੀ ਕੂਰਕਸ਼ੇਤਰ ਤੋਂ ਰਿਹਾਈ ਹੋਈ ਹੈ। ਇਹ ਸੱਚਾਈ, ਇਨਸਾਫ, ਕਾਨੂੰਨ ਤੇ ਸੰਵਿਧਾਨ ਦੀ ਬਹੁਤ ਵੱਡੀ ਜਿੱਤਾ ਹੈ ਅਤੇ ਦੂਰਾਚਾਰੀ, ਹੰਕਾਰੀ ਤੇ ਬਦਲਾਖੋਰ ਲੋਕਾਂ ਦੀ ਬਹੁਤ ਵੱਡੀ ਹਾਰ ਹੈ। ਪੰਜਾਬ ਸਰਕਾਰ ਨੇ ਇਸ ਘਟਨਾ ਨਾਲ ਪੂਰੇ ਦੇਸ਼ ਅਤੇ ਦੁਨੀਆ ਦੇ ਅੰਦਰ ਅੱਜ ਸਿੱਖਾਂ ਤੇ ਪੰਜਾਬ ਨੂੰ ਬਦਨਾਮ ਕੀਤਾ ਹੈ ਅਤੇ ਪੰਜਾਬ ਨੂੰ ਟਕਰਾਅ ਵਿੱਚ ਲੈ ਆਏ ਹੋ। ਇਹ ਕੰਮ ਸਿਰਫ ਕੇਜਰੀਵਾਲ ਦੀ ਹਊਮੈ ਤੇ ਬਦਲਾਖੋਰੀ ਲਈ ਕੀਤਾ ਗਿਆ।
ਸਿਰਸਾ ਨੇ ਚਿਤਵਾਨੀ ਦਿੱਤੀ ਹੈ ਕਿ ‘ਜਿਹੜੇ ਪੁਲਿਸ ਅਫਸਰਾਂ ਨੇ ਇਸ ਗੈਰ ਕਾਨੂੰਨੀ ਕੰਮ ਵਿੱਚ ਸਾਥ ਦਿੱਤਾ ਹੈ, ਉਨ੍ਹਾਂ ਨੂੰ ਵੀ ਕਾਨੂੰਨ ਦੇ ਦਾਇਰੇ ਮੁਤਾਬਿਕ ਸਜ਼ਾ ਦਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਸਾਨੂੰ ਡਰਾ, ਧਮਕਾ, ਜੇਲ੍ਹਾਂ ਵਿੱਚ ਬੰਦ ਕਰਕੇ ਤਸ਼ੱਦਦ ਕਰ ਸਕਦੇ ਹੋ ਪਰ ਸਾਨੂੰ ਸੱਚ ਬੋਲਣ ਤੋਂ ਨਹੀਂ ਰੋਕ ਸਕਦੇ। ਪੰਜਾਬ ਦਾ ਪੈਸਾ ਦੂਜਿਆਂ ਸੂਬਿਆਂ ਵਿੱਚ ਲੁਟਾਇਆ ਜਾ ਰਿਹਾ ਹੈ। ਅਸੀਂ ਸਮੇਂ-ਸਮੇਂ ਤੁਹਾਡਾ ਪਰਦਾਫਾਸ਼ ਕਰਦੇ ਰਹਾਂਗੇ। ਰਜਿੰਦਰ ਬੱਗਾ ਦੀ ਰਿਹਾਈ ਦੀ ਜਿੱਤ, ਅੱਜ ਦੇਸ਼ ਦੇ ਹਰ ਬੀਜੇਪੀ ਵਰਕਰ ਦੀ ਜਿੱਤ ਹੈ। ਇਸਲਈ ਰਜਿੰਦਰ ਬੱਗਾ ਨੂੰ ਵਧਾਈ ਦਿੰਦਾ ਹਾਂ।’