Home ਦੋਆਬਾ ਸਾਬਕਾ CM ਚਰਨਜੀਤ ਸਿੰਘ ਚੰਨੀ ਰਾਹੁਲ ਗਾਂਧੀ ਨੂੰ ਮਿਲਣ ਪੁੱਜੇ ਦਿੱਲੀ, ਸੁਨੀਲ...
ਚੰਡੀਗੜ੍ਹ 7 ਅਪ੍ਰੈਲ 2022 : ਪੰਜਾਬ ਕਾਂਗਰਸ ਦੀ ਚੋਣਾਂ ਵਿੱਚ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀਰਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਦਿੱਲੀ ਸਥਿਤ ਉਨ੍ਹਾਂ ਦੇ ਘਰ ਪਹੁੰਚੇ।
ਮੀਟਿੰਗ ਤੋਂ ਪਹਿਲਾਂ ਚੰਨੀ ਨੇ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਵੱਡਾ ਹਮਲਾ ਬੋਲਿਆ ਹੈ। ਚੰਨੀ ਨੇ ਕਿਹਾ ਕਿ ਜਾਖੜ ਦੀ ਮਾਨਸਿਕਤਾ ਗਰੀਬਾਂ ਦੇ ਖਿਲਾਫ ਹੈ। ਗਰੀਬਾਂ ਨੂੰ ਜੁੱਤੀਆਂ ਦੇ ਜ਼ੋਰ ‘ਤੇ ਰੱਖਣ ਦਾ ਬਿਆਨ ਨਿੰਦਣਯੋਗ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਮੈਂ 111 ਦਿਨ ਸਰਕਾਰ ਚਲਾਈ ਹੈ, ਜੋ ਚੋਣਾਂ ਅਤੇ ਹੜਤਾਲ ਦੇ ਦਿਨ ਸਨ। ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ।