ਚੰਡੀਗੜ੍ਹ 13 ਅਪ੍ਰੈਲ 2022 : ਆਮ ਆਦਮੀ ਪਾਰਟੀ ਪੰਜਾਬ ਨੇ ਕਾਂਗਰਸੀ ਆਗੂ ਅਤੇ ਗਾਇਕ ਸਿੱਧੂ ਮੂਸੇਵਾਲਾ ’ਤੇ ਉਸ ਦੇ ਗੀਤ ‘ਸਕੇਪ ਗੌਟ’ ਰਾਹੀਂ ਪੰਜਾਬੀਆਂ ਨੂੰ ਗੱਦਾਰ ਸ਼ਬਦ ਨਾਲ ਸੰਬੋਧਨ ਕਰਨ ਦਾ ਦੋਸ਼ ਲਾਇਆ ਹੈ।
‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸਿੱਧੂ ਮੂਸੇਵਾਲਾ ’ਤੇ ਪੰਜਾਬੀਆਂ ਦੀ ਬੇਇੱਜ਼ਤੀ ਕਰਨ ਦਾ ਦੋਸ਼ ਲਾਉਂਦਿਆਂ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਜਵਾਬ ਮੰਗਿਆ ਹੈ। ਇਸ ਸਮੇਂ ਪਾਰਟੀ ਦੇ ਬੁਲਾਰੇ ਨੀਲ ਗਰਗ ਅਤੇ ਵਨੀਤ ਵਰਮਾ ਵੀ ਮੌਜੂਦ ਸਨ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਸੰਸਦ ਮੈਂਬਰ ਰਹੇ ਡਾ. ਧਰਮਵੀਰ ਗਾਂਧੀ ਨੇ ਆਖਿਆ ਹੈ ਕਿ ਰਾਜ ਸਭਾ ਸੀਟਾਂ ਵੇਚਣ, ਜੇਲ੍ਹ ਵਿਚ ਮਜੀਠੀਆ ਦੇ ਦੋਸਤ ਨੂੰ ਸੁਪਰਡੈਂਟ ਲਾਉਣ, ਟਰੱਕ ਯੂਨੀਅਨਾਂ ਉਤੇ ਕਬਜ਼ੇ, ਨਿੱਤ ਹੋ ਰਹੇ ਕਤਲਾਂ ਸਣੇ ਹੋਰ ਮੁੱਦਿਆਂ ਉਤੇ ਚੁੱਪ ਧਾਰੀ ਬੈਠੇ ਪੰਜਾਬ ਦੇ 91 ਵਿਧਾਇਕ ਮੂਸੇਵਾਲੇ ਦੇ ਗੀਤ ਉਤੇ ਇਕਦਮ ਕਿਵੇਂ ਬੋਲ ਪਏ। ਉਨ੍ਹਾਂ ਆਖਿਆ ਹੈ ਕਿ ਇਹ ਤਾਂ ਬੋਲੇ ਹਨ, ਕਿਉਂਕਿ ਹੁਣ ਹੁਕਮ ਦਿੱਲੀ ਤੋਂ ਆਏ ਹਨ।
ਪੰਜਾਬ ਦਾ ਦੁਖਾਂਤ@HTPunjab @iepunjab @News18Punjab @RozanaSpokesman @NimratSpokesman @ZeePunjabHH @ChitleenKSethi @sherryontopp @PargatSOfficial @divya5521 @japs99 pic.twitter.com/8F2AFffLLA
— Dr Dharamvira Gandhi (@DharamvirGandhi) April 12, 2022








