Home ਦੋਆਬਾ ਬਿਜਲੀ ਕੱਟ ਨੂੰ ਲੈ ਕੇ ਬਿਜਲੀ ਮੰਤਰੀ ਦਾ ਵੱਡਾ ਬਿਆਨ, ਚੰਨੀ ਸਰਕਾਰ...
ਚੰਡੀਗੜ੍ਹ 29 ਅਪ੍ਰੈਲ 2022 : ਪੰਜਾਬ ਦੇ ਬਿਜਲੀ ਸੰਕਟ ਵੱਧ ਗਿਆ ਹੈ। ਲਗਭਗ 46 ਡਿਗਰੀ ਤੇਪੇਚਰ ਦੇ ਬਾਵਜੂਦ 12 ਘੰਟਿਆਂ ਤੱਕ ਕੱਟ ਲੱਗ ਰਹੇ ਹਨ ਸੜਕ ਤੋਂ ਖੇਤ ਤੱਕ ਬਿਜਲੀ ਕਟੌਤੀ ਦੀ ਮਾਰ ਪੈ ਰਹੀ ਹੈ। ਸ਼ਹਿਰਾਂ ‘ਚ 4 ਤੋਂ 5 ਅਤੇ ਪਿੰਡਾਂ ‘ਚ 10 ਤੋਂ 12 ਘੰਟੇ ਦੇ ਕੱਟ ਝੱਲਣੀ ਪੈ ਰਹੀ ਹੈ। ਇਸ ਨੂੰ ਲੈ ਕੇ ਹੁਣ ‘ਆਪ’ ਸਰਕਾਰ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ ਚੰਨੀ (ਕਾਂਗਰਸ) ਸਰਕਾਰ ਇਸ ਸੀਜਨ ਲਈ ਕੋਈ ਪ੍ਰਬੰਧ ਕਰ ਕੇ ਨਹੀਂ ਗਈ। ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ 40% ਵਧੀ ਹੈ। ਅਜਿਹੇ ‘ਚ 24 ਘੰਟੇ ਬਿਜਲੀ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
9 ਹਜ਼ਾਰ ਮੈਗਾਵਾਟ ਪਹੁੰਚੀ ਮੰਗ, ਡਿਮਾਂਡ-ਸਪਲਾਈ ‘ਚ 1200 ਮੈਗਾਵਾਟ ਦਾ ਅੰਤਰ
ਪੰਜਾਬ ‘ਚ ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਤਕ ਪਹੁੰਚ ਚੁੱਕੀ ਹੈ। 5 ਥਰਮਲ ਪਲਾਟਾਂ ਦੇ 4 ਯੂਨਿਟਾਂ ‘ਚ ਖ਼ਰਾਬੀ ਦੇ ਕਾਰਨ ਸੰਕਟ ਢੁੰਗਾ ਗਿਆ। ਡਿਮਾਂਡ ਅਤੇ ਸਪਲਾਈ ‘ਚ ਲਗਭਗ 1200 ਮੈਗਾਵਾਟ ਦਾ ਅੰਤਰ ਆ ਗਿਆ ਹੈ। 4 ਸਾਲ ‘ਚ ਇਹ ਪਹਿਲੀ ਵਾਰ ਹੈ, ਜਦਕਿ ਇਨ੍ਹਾਂ ਦਿਨਾਂ ‘ਚ ਇਨ੍ਹੀ ਮੰਗ ਹੋਈ ਹੈ। ਹਾਲਾਂਕਿ ਬਿਜਲੀ ਮੰਤਰੀ ਨੇ ਕਿਹਾ ਕਿ 26 ਅਪ੍ਰੈਲ ਨੂੰ ਤਕਨੀਕੀ ਨੁਕਸ ਦੇ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਇਸ ਜਲਦੀ ਠੀਕ ਕਰ ਲਿਆ ਜਾਵੇਗਾ।
ਸਿਰਫ ਪੰਜਾਬ ਨਹੀਂ, ਪੂਰੇ ਦੇਸ਼ ਸੀ’ਹ ਸੰਕਟ, ਸੀ.ਐੱਮ ਮਾਨੀਟਰ ਕਰ ਰਹੇ
ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਨਿਜਲੀ ਦੀ ਮੰਗ 40 ਫੀਸਦੀ ਵਧੀ ਹੈ। ਇਹ ਸੰਕਟ ਪੰਜਾਬ ‘ਚ ਹੀ ਨਹੀਂ ਬਲਕਿ ਪੂਰੇ ਦੇਸ਼ ‘ਚ ਹੈ। ਸੀ.ਐੱਮ ਭਗਵੰਤ ਮਾਨ ਪੂਰੀ ਸਥਿਤੀ ਨੂੰ ਮਾਨੀਟਰ ਕਰ ਰਹੇ ਹਨ। 75 ਸਾਲਾਂ ਤਕ ਪੰਜਾਬ ‘ਚ ਪੁਰਾਣੀਆਂ ਸਰਕਾਰਾਂ ਨੇ ਬਿਜਲੀ ਵਿਵਸਥਾ ਅਤੇ ਥਰਮਲ ਪਲਾਟਾਂ ਦੀ ਬੁਰੀ ਹਾਲਤ ਕਰ ਦਿੱਤੀ। ਉਸ ਦੇ ਸਿਸਟਮ ‘ਚ ਕੋਈ ਸੁਧਾਰ ਨਹੀਂ ਕੀਤਾ ਗਿਆ।