Home ਦੋਆਬਾ ਪੰਜਾਬ ‘ਚ ਬਿਜਲੀ ਸੰਕਟ ਜਾਰੀ, ਹੁਣ ਇਹ ਥਰਮਲ ਪਲਾਂਟ ਹੋਇਆ ਬੰਦ
ਬਨੋਲੀ 4 ਅਪ੍ਰੈਲ 2022 : ਪੰਜਾਬ ‘ਚ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਦੀਆਂ ਮੁਸਕਲਾਂ ਘੱਟ ਹੋਣ ਦੀ ਬਜਾਏ ਵੱਧ ਰਹੀਆਂ ਹਨ। ਪਿਛਲੇ ਕੁਝ ਦਿਨ ਪਹਿਲਾ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੌਰੇ ‘ਤੇ ਪਹੁੰਚੇ ਬਿਜਲੀ ਮੰਤਰੀ ਹਰਭਜਨ ਸਿੰਘ ਦੇ ਆਦੇਸ਼ਾਂ ‘ਤੇ ਥਰਮਲ ਪਲਾਂਟ ਦੇ ਜਿਸ 5 ਨੰਬਰ ਯੂਨਿਟ ਨੂੰ 29 ਅਪ੍ਰੈਲ ਨੂੰ ਸ਼ਾਮ 4.30 ਵਜੇ ਚਲਾਇਆ ਗਿਆ ਸੀ। ਉਸ ਦੀ ਟਰਬਿਨ ‘ਚ ਤਕਨੀਕੀ ਖ਼ਰਾਬੀ ਆਉਣ ਨਾਲ ਉਕਤ ਯੁਨਿਟ ਨੇ ਪਿਛਲੀ ਰਾਤ 8.30 ਵਜੇ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਹੈ।
ਜਿਕਰਯੋਗ ਹੈ ਕਿ ਪਿਛਲੀਆਂ ਸਰਕਾਰਾਂ ਵਲੋਂ ਰੂਪਨਗਰ ਥਰਮਲ ਪਲਾਂਟ ਨੂੰ ਕਾਫੀ ਦੇਰ ਤਕ ਬੰਦ ਰੱਖਿਆ ਗਿਆ, ਜਿਸ ਦੇ ਕਾਰਨ ਇਸ ‘ਚ ਤਕਨੀਕੀ ਖਰਾਬੀ ਆਉਣਾ ਸੁਭਾਵਿਕ ਹੈ। ਦੂਜੇ ਪਾਸੇ ਥਰਮਲ ਪਲਾਂਟ ਦੇ ਯੂਨਿਟ ਨੰਬਰ 3,4 ਅਤੇ 6 ਆਪਣੀ ਪੂਰੀ ਸਮਰੱਥਾ ਤੋਂ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ।