Home ਦੋਆਬਾ ਪਟਿਆਲਾ ਹਿੰਸਾ ਮਾਮਲੇ ‘ਚ ਬਰਜਿੰਦਰ ਪਰਵਾਨਾ ਨੂੰ ਲੈ ਕੇ ਆਈ ਵੱਡੀ ਖ਼ਬਰ
ਪਟਿਆਲਾ 4 ਮਈ 2022 : ਪਟਿਆਲਾ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਬਰਜਿੰਦਰ ਪਰਵਾਨਾ ਨੂੰ ਲੈ ਕੇ ਖੁਲਾਸਾ ਹੋਇਆ ਹੈ।
ਦਰਅਸਲ ਖਾਲਿਸਤਾਨ ਦੇ ਨਾਅਰੇ ਲਗਾਉਣ ਵਾਲੇ ਪਰਵਾਨਾ ਦਾ ਭਾਜਪਾ ਕੁਨੈਕਸ਼ਨ ਸਾਹਮਣਾ ਆਇਆ ਹੈ। ਸੂਤਰਾਂ ਅਨੁਸਾਰ ਜਾਂਚ ‘ਚ ਪਰਵਾਨਾ ਦੀ ਭਾਜਪਾ ਨੇਤਾਵਾਂ ਦੇ ਨਾਲ ਨਜਦੀਕੀਆਂ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮੁੱਖਦੋਸ਼ੀ ਪਰਵਾਨਾ ਭਾਜਪਾ ਨੇਤਾ ਸਿਰਸਾ ਦੇ ਕਾਫੀ ਨਜਦੀਕ ਹੈ। ਇਸ ਕਾਰਨ ਪੁਲਿਸ ਸਿਰਸਾ ਨੂੰ ਜਾਂਚ ਲਈ ਬੁਲਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਪਟਿਆਲਾ ‘ਚ ਪਿਛਲੇ ਦਿਨੀਂ ਕਾਲੀ ਮਾਤਾ ਮੰਦਿਰ ਦੇ ਬਾਹਰ ਦੋ ਗੁੱਟਾ ਦੇ ਵਿਚਾਲੇ ਝੜਪ ਦੌਰਾਨ ਕਈ ਲੋਕ ਜਖ਼ਮੀ ਹੋ ਗਏ ਛਣ। ਇਸ ਝੜਪ ਦੌਰਾਨ ਸ਼ਰੇਆਮ ਤਲਵਾਰਾਂ ਲਹਿਰਾਇਆ ਗਈਆਂ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਸਨ, ਜਿਸ ‘ਤੇ ਐਕਸ਼ਨ ਲੈਂਦੇ ਹੋਏ ਪੁਲਿਸ ਨੇ ਬਰਜਿੰਦਰ ਪਰਵਾਨਾ ਨੂੰ ਗਿਰਫ਼ਤਾਰ ਕੀਤਾ ਗਿਆ ਸੀ।