ਕੇਜਰੀਵਾਲ ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਗੁਜਰਾਤ, ਕਰਨਗੇ ਰੋਡ ਸ਼ੋਅ

0
121
Bhagwant maan

ਚੰਡੀਗੜ੍ਹ 2 ਅਪ੍ਰੈਲ 2022 : ਪੰਜਾਬ ਵਿਧਾਨ ਸਭਾ ਚੋਣਾਂ ‘ਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਨਜ਼ਰਾਂ ਹੁਣ ਗੁਜਰਾਤ ‘ਤੇ ਟਿਕੀਆਂ ਹੋਈਆਂ ਹਨ। ਇਸ ਦੌਰਾਨ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਪਹੁੰਚੇ। ਉਥੇ ਉਹ 2 ਦਿਨ ਤਕ ਰਹਿਣਗੇ ਅਤੇ ਕੇਜਰੀਵਾਲ ਦੇ ਨਾਲ ਮਿਲ ਕੇ ਰੋਡ ਸ਼ੋਅ ਸਮੇਤ ਪ੍ਰੋਗਰਾਮ ‘ਚ ਹਿੱਸਾ ਲੈਣਗੇ।
ਭਗਵੰਤ ਮਾਨ ਕੇਜਰੀਵਾਲ ਦੇ ਨਾਲ ਸਬਸਰਤੀ ਆਸ਼ਰਮ ਵੀ ਗਏ, ਜਿਥੇ ਉਨ੍ਹਾਂ ਨੇ ਚਰਖਾ ਕੱਤਿਆ। ਇਸ ਦੌਰੇ ਦੌਰਾਨ ਇੰਡੋ ਕਨਾਡਾ ਚੈਂਬਰ ਆਫ ਕਮਰਸ ਦੇ ਮੈਂਬਰਾਂ ਨਾਲ ਭਗਵੰਤ ਮਾਨ ਮੁਲਾਕਾਤ ਕੀਤੀ। ਇਸ ਦੌਰਾਨ ਮੈਂਬਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ‘ਚ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਅਤੇ ਕਈ ਅਹਿੰਮ ਮੁੱਦਿਆਂ ‘ਤੇ ਚਰਚਾ ਕੀਤੀ।