ਨਵਜੋਤ ਸਿੱਧੂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰਨਗੇ ਮੁਲਾਕਾਤ, ਇਸ ਮੁੱਦੇ ਨੂੰ ਲੈ ਕੇ ਹੋਵੇਗੀ ਚਰਚਾ

0
111
cm maan and sidhu

ਚੰਡੀਗੜ੍ਹ 9 ਮਈ 2022 : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅੱਜ ਚੰਡੀਗੜ੍ਹ ‘ਚ ‘ਆਪ’ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨਗੇ। ਇਹ ਮੀਟਿੰਗ ਸ਼ਾਮ ਨੂੰ ਹੋਵੇਗੀ। ਨਵਜੋਤ ਸਿੱਧੂ ਨੇ ਖੁਦ ਟਵੀਟ ਕਰਕੇ ਇਸ ਮੁਲਾਕਾਤ ਦੀ ਜਾਣਕਾਰੀ ਦਿੱਤੀ। ਸਿੱਧੂ ਨੇ ਇਸ ਨੂੰ ਪੰਜਾਬ ਦੀ ਆਰਥਿਕ ਸਥਿਤੀ ‘ਤੇ ਚਰਚਾ ਦੱਸਿਆ।

ਹਾਲਾਂਕਿ ਸਿੱਧੂ ਦੇ ਸਿਆਸੀ ਭਵਿੱਖ ਨੂੰ ਲੈ ਕੇ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਸਿੱਧੂ ‘ਤੇ ਅਨੁਸ਼ਾਸਨੀ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ। ਇਸ ਨਾਲ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਸਿੱਧੂ ਮੁੜ ਪਾਰਟੀ ਬਦਲਣ ਜਾ ਰਹੇ ਹਨ। CM ਭਗਵੰਤ ਮਾਨ ਨੂੰ ਮਿਲਣ ਤੋਂ ਪਹਿਲਾਂ ਸਿੱਧੂ ਨੇ ਸ਼ੋਸ਼ਲ ਮੀਡੀਆ ‘ਤੇ 2 ਸ਼ੇਅਰ ਲਿਖੇ।

ਇਸ ਤੋਂ ਪਹਿਲਾਂ ਸਿੱਧੂ ਨੇ ਲਿਖਿਆ ਸੀ ਕਿ “ਹਮਾਰੀ ਅਫਵਾਹੋਂ ਕਾ ਧੂੰਆਂ ਵਹੀਂ ਸੇ ਉਠਤਾ ਹੈ ਜਹਾਂ ਹਮਾਰੇ ਨਾਮ ਸੇ ਆਗ ਲੱਗ ਜਾਤੀ ਹੈ”।ਇਕ ਘੰਟੇ ਬਾਅਦ ਸਿੱਧੂ ਨੇ ਲਿਖਿਆ ਕਿ “ਕਰਤੇ ਤੋ ਦੋਨੋ ਹੀ ਥੇ।ਹਮ ਕੋਸ਼ਿਸ਼, ਵੋ ਸਾਜ਼ਿਸ਼”।ਹਾਲਾਂਕਿ ਸਿੱਧੂ ਕਿਸ ‘ਤੇ ਨਿਸ਼ਾਨਾ ਸਾਧ ਰਹੇ ਹਨ, ਉਨ੍ਹਾਂ ਨੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਹੈ।