Sunday, October 25, 2026
Home ਪੰਜਾਬ ਸ੍ਰੀ ਹਰਮੰਦਿਰ ਸਾਹਿਬ ਪਰਿਕਰਮਾ ‘ਚ ਮੋਬਾਈਲ ਫ਼ੋਨ ਦੀ ਵਰਤੋਂ ਕਰਨ ‘ਤੇ ਕੀਤੀ...

ਸ੍ਰੀ ਹਰਮੰਦਿਰ ਸਾਹਿਬ ਪਰਿਕਰਮਾ ‘ਚ ਮੋਬਾਈਲ ਫ਼ੋਨ ਦੀ ਵਰਤੋਂ ਕਰਨ ‘ਤੇ ਕੀਤੀ ਗਈ ਮਨਾਹੀ, ਸੇਵਾਦਾਰਾਂ ਨੂੰ ਦਿੱਤੇ ਗਏ ਵਾਕੀ-ਟਾਕੀ

0
137
sri harmandir sahib

ਅੰਮ੍ਰਿਤਸਰ 2 ਅਪ੍ਰੈਲ 2022 : ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਹਰਮੰਦਿਰ ਸਾਹਿਬ ਪਰਿਕਰਮਾ ‘ਚ ਡਿਊਟੀ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਵਾਕੀ-ਟਾਕੀ ਦਿੱਤੇ ਜਾਣਗੇ। ਦੱਸਦਈਏ ਕਿ ਸ੍ਰੀ ਹਰਮੰਦਿਰ ਸਾਹਿਬ ‘ਚ ਰੋਜਾਨਾ ਹਜਾਰਾਂ ਦੀ ਗਿਣਤੀ ‘ਚ ਸੰਗਤਾਂ ਨਤਮਸਤਕ ਹੁੰਦੀਆਂ ਹਨ। ਉਥੇ ਹੀ ਸੇਵਾਦਾਰਾਂ ਵਲੋਂ ਮੋਬਾਇਲ ਫੋਨ ਦੀ ਬਜਾਏ ਵਾਕੀ-ਟਾਕੀ ਰਾਹੀਂ ਸੂਚਨਾ ਪਹੁੰਚਾਈ ਜਾਵੇਗੀ।

ਜਾਣਕਾਰੀ ਅਨੁਸਾਰ ਇਸ ਸਬੰਧੀ ਸੇਵਾਦਾਰਾਂ ਨੂੰ ਡਿਊਟੀ ਦੌਰਾਨ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ |