ਬੀਤੇ 24 ਘੰਟਿਆਂ ‘ਚ ਕਰੋਨਾ ਦੇ 2288 ਨਵੇਂ ਮਾਮਲੇ ਆਏ ਸਾਹਮਣੇ, 10 ਮੌਤਾਂ

0
85
corona

ਨਵੀਂ ਦਿੱਲੀ 11 ਮਈ 2022 : ਦੇਸ਼ ਵਿੱਚ ਮੰਗਲਵਾਰ ਨੂੰ 24 ਘੰਟਿਆਂ ਵਿੱਚ ਕੋਵਿਡ-19 ਦੇ 2288 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 10 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ 3 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ ਅਤੇ ਐਕਟਿਵ ਕੇਸ 20 ਹਜ਼ਾਰ ਦੇ ਕਰੀਬ ਪਹੁੰਚ ਗਏ ਹਨ। ਰੋਜ਼ਾਨਾ ਸਕਾਰਾਤਮਕਤਾ ਦਰ 0.47% ‘ਤੇ ਦਰਜ ਕੀਤੀ ਗਈ।ਮੰਗਲਵਾਰ ਨੂੰ ਨਵੇਂ ਮਾਮਲਿਆਂ ਵਿੱਚ ਮਹੱਤਵਪੂਰਨ ਕਮੀ ਆਈ ਹੈ, ਸੋਮਵਾਰ ਨੂੰ 3, 207 ਨਵੇਂ ਕੇਸ ਅਤੇ 29 ਮੌਤਾਂ ਹੋਈਆਂ ਸਨ।

ਜਦਕਿ ਐਤਵਾਰ ਨੂੰ 2704 ਅਤੇ ਸ਼ਨੀਵਾਰ ਨੂੰ 3451 ਨਵੇਂ ਮਾਮਲੇ ਸਾਹਮਣੇ ਆਏ ਸਨ।ਦਿੱਲੀ ਵਿੱਚ ਮੰਗਲਵਾਰ ਨੂੰ 1, 118 ਨਵੇਂ ਕੇਸ ਅਤੇ ਇੱਕ ਮੌਤ ਦਰਜ ਕੀਤੀ ਗਈ, ਜਦੋਂ ਕਿ ਸਕਾਰਾਤਮਕਤਾ ਦਰ 4.38% ਸੀ।ਉੱਤਰ ਪ੍ਰਦੇਸ਼ ਵਿੱਚ 278 ਨਵੇਂ ਕੇਸ ਅਤੇ 1 ਮੌਤ ਹੋਈ। ਹੁਣ ਉੱਤਰ ਪ੍ਰਦੇਸ਼ ਵਿੱਚ 1496 ਐਕਟਿਵ ਕੇਸ ਹਨ। ਮੱਧ ਪ੍ਰਦੇਸ਼ ਵਿੱਚ 30 ਨਵੇਂ ਕੇਸ ਹਨ।ਮੱਧ ਪ੍ਰਦੇਸ਼ ਵਿੱਚ 200 ਐਕਟਿਵ ਕੇਸ ਹਨ। ਰਾਜਸਥਾਨ ਵਿੱਚ 74 ਨਵੇਂ ਮਾਮਲੇ ਸਾਹਮਣੇ ਆਏ ਹਨ