‘ਕਾਂਗਰਸ ਨੂੰ ਜਾਖੜ ਗਵਾਉਣਾ ਨਹੀਂ ਸੀ ਚਾਹੀਦਾ, ਜੇ ਕੋਈ ਮਸਲਾ ਸੀ ਤਾਂ ਬਹਿ ਕੇ ਹੱਲ ਹੋ ਜਾਣਾ ਚਾਹੀਦਾ ਸੀ’ : ਸਿੱਧੂ

0
107
sidhu

ਚੰਡੀਗੜ੍ਹ 14 2ਮਈ 2022 : ਸੁਨੀਲ ਜਾਖੜ ਵਲੋਂ ਕਾਂਗਰਸ ਛੱਡਣ ਦੇ ਐਲਾਨ ਤੋਂ ਬਾਅਦ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਹਾਈਕਮਾਨ ਨੂੰ ਸਲਾਹ ਦਿੱਤੀ ਹੈ। ਸੁਨੀਲ ਜਾਖੜ ਨੂੰ ਸੋਨੇ ਵਰਗੀ ਸੰਪਤੀ ਦੱਸਦੇ ਹੋਏ ਕਾਂਗਰਸ ਹਾਈਕਮਾਨ ਨੂੰ ਜਾਖੜ ਵਰਗੇ ਆਗੂ ਨੂੰ ਨਾ ਗੁਆਉਣ ਦੀ ਨਸੀਹਤ ਦਿੱਤੀ ਹੈ।

ਟਵੀਟ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਨੂੰ ਸੁਨੀਲ ਜਾਖੜ ਨੂੰ ਗੁਆਉਣਾ ਨਹੀਂ ਚਾਹੀਦਾ। ਸੁਨੀਲ ਜਾਖੜ ਕਾਂਗਰਸ ਕੋਲ ਸੋਨੇ ਵਰਗੇ ਸੰਪਤੀ ਵਾਂਗ ਹੈ। ਗੱਲਬਾਤ ਕਰਕੇ ਹਰ ਮਸਲੇ ਦਾ ਹੱਲ ਨਿਕਲ ਸਕਦਾ ਹੈ।