ਭਾਰਤੀ ਸਿੰਘ ਵਲੋਂ ਦਾੜ੍ਹੀ-ਮੁੱਛਾਂ ਨੂੰ ਲੈ ਕੇ ਕੀਤੀ ਟਿੱਪਣੀ ‘ਤੇ ਬੱਬੂ ਮਾਨ ਨੇ ਕਹੀ ਇਹ ਵੱਡੀ ਗੱਲ

0
112
maan

ਚੰਡੀਗੜ੍ਹ 16 ਮਈ 2022 : ਕਾਮੇਡੀਅਨ ਭਾਰਤੀ ਸਿੰਘ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਭਾਰਤੀ ਸਿੰਘ ਦੇ ਇਕ ਇੰਟਰਵਿਊ ਦੀ ਹੈ, ਜਿਸ ’ਚ ਉਹ ਦਾੜ੍ਹੀ-ਮੁੱਛਾਂ ਬਾਰੇ ਗੱਲਬਾਤ ਕਰ ਰਹੀ ਹੈ।

ਇਸ ਵੀਡੀਓ ’ਚ ਭਾਰਤੀ ਕਹਿੰਦੀ ਹੈ, ‘‘ਦਾੜ੍ਹੀ-ਮੁੱਛਾਂ ਦੇ ਬਹੁਤ ਫਾਇਦੇ ਹੁੰਦੇ ਹਨ, ਦੁੱਥ ਪੀਓ ਤੇ ਦਾੜ੍ਹੀ ਮੂੰਹ ’ਚ ਪਾਓ ਤਾਂ ਸੇਵੀਆਂ ਦਾ ਸੁਆਦ ਆਉਂਦਾ ਹੈ। ਮੇਰੀਆਂ ਕਈ ਸਹੇਲੀਆਂ ਦੇ ਵਿਆਹ ਹੋਏ ਹਨ, ਜਿਨ੍ਹਾਂ ਦੀ ਇੰਨੀ-ਇੰਨੀ ਦਾੜ੍ਹੀ ਹੈ। ਸਾਰਾ ਦਿਨ ਉਹ ਦਾੜ੍ਹੀ ’ਚੋਂ ਜੂੰਆਂ ਕੱਢਦੀਆਂ ਰਹਿੰਦੀਆਂ ਹਨ।’’

ਭਾਰਤੀ ਸਿੰਘ ਦੇ ਇਸ ਬਿਆਨ ’ਤੇ ਕਈ ਧਾਰਮਿਕ ਜਥੇਬੰਦੀਆਂ ਦੇ ਬਿਆਨ ਵੀ ਸਾਹਮਣੇ ਆਏ ਹਨ ਤੇ ਲੋਕ ਵੀ ਉਸ ਦਾ ਰੱਜ ਕੇ ਵਿਰੋਧ ਕਰ ਰਹੇ ਹਨ। ਭਾਰਤੀ ਸਿੰਘ ਦੇ ਇਸ ਬਿਆਨ ’ਤੇ ਹੁਣ ਬੱਬੂ ਮਾਨ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।

ਇਹ ਵੀਡੀਓ ਬੱਬੂ ਮਾਨ ਦੇ ਇਕ ਲਾਈਵ ਸ਼ੋਅ ਦੀ ਹੈ। ਇਸ ’ਚ ਬੱਬੂ ਮਾਨ ਕਹਿੰਦੇ ਹਨ, ‘‘ਇਕ ਕੁੜੀ ਕੰਮ ਕਰਦੀ ਹੈ, ਉਸ ਨੇ ਸਰਦਾਰਾਂ ਦੀਆਂ ਮੁੱਛਾਂ ਬਾਰੇ ਤੇ ਦਾੜ੍ਹੀ ਬਾਰੇ ਕੋਈ ਟਿੱਪਣੀ ਕੀਤੀ ਹੈ। ਮੇਰੇ ਕੋਲੋਂ ਜਵਾਬ ਲਿਓ ਸਾਰੇ ਸ਼ੋਅਜ਼ ਦੇ। ਕਪਿਲ ਸ਼ਰਮਾ ਤੇ ਤੇਰੀ ਟੀਮ ਤੋਂ ਜਵਾਬ ਚਾਹੀਦਾ ਹੈ। ਫਿਰ ਦੱਸੀਏ ਸਰਦਾਰ ਕੌਣ ਹੁੰਦੇ ਹਨ। ਮੈਂ ਵੀ ਕਹਿ ਦਿੰਦਾ ਹਾਂ ਕਿ ਮੈਂ ਸਿੱਖ ਹਾਂ ਪਰ ਸਿੱਖ ਬਣਨਾ ਔਖਾ ਹੈ।’’