ਅਕਾਲੀ ਵਰਕਰ ਨੇ ਰੰਜਿਸ਼ ਦੇ ਚਲਦਿਆਂ ਕਾਂਗਰਸੀ ਵਰਕਰ ਦਾ ਕੀਤਾ ਕਤਲ

0
107
death

ਲੁਧਿਆਣਾ 4 ਅਪ੍ਰੈਲ 2022 :ਲੁਧਿਆਣਾ ‘ਚ ਨਿੱਜੀ ਰੰਜਿਸ਼ ਦੇ ਚਲਦਿਆਂ ਕਾਂਗਰਸੀ ਵਰਕਰ ਦਾ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸਵਤੰਤਰ ਨਗਰ ਵਿੱਚ ਵਾਰਡ ਨੰਬਰ 12 ਦੇ ਕਾਂਗਰਸੀ ਪ੍ਰਧਾਨ ਮੰਗਤ ਰਾਮ ਉਰਫ ਮੰਗਾ ਦਾ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦਾ ਪਤਾ ਚਲਦਿਆਂ ਪੁਲਸ ਮੌਕੇ ਉਤੇ ਪਹੁੰਚ ਗਈ।

ਪੁਲਸ ਵੱਲੋਂ ਇਸ ਮਾਮਲੇ ‘ਚ ਅਕਾਲੀ ਵਰਕਰ ਨੂੰ ਨਾਮਜ਼ਦ ਕਰਕੇ ਉਸ ਉਤੇ ਕਤਲ ਦਾ ਪਰਚਾ ਦਰਜ ਕੀਤਾ ਹੈ। ਇਸ ਘਟਨਾ ਦਾ ਪਤਾ ਲੱਗਣ ਉਤੇ ਕਾਂਗਰਸੀ ਸਾਬਕਾ ਵਿਧਾਇਕ ਸੰਜੇ ਤਲਵਾਰ ਵੀ ਮ੍ਰਿਤਕ ਆਗੂ ਦੇ ਘਰ ਪਹੁੰਚ ਗਏ।

ਇਸ ਸਬੰਧੀ ਪੁਲਸ ਨੇ ਦੱਸਿਆ ਦੋਵਾਂ ਧਿਰਾਂ ‘ਚ ਆਪਸੀ ਰੰਜਿਸ਼ ਸੀ ਜਿਸ ਦੇ ਚਲਦਿਆਂ ਲੜਾਈ ਹੋ ਗਈ। ਇਸ ਲੜਾਈ ਦੌਰਾਨ ਕਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।