Home ਦੋਆਬਾ ਨਿੱਜੀ ਸਕੂਲਾਂ ਨੇ ਮੁੱਖ ਮੰਤਰੀ ਮਾਨ ਦੇ ਫੈਸਲੇ ਨੂੰ ਮੰਨਣ ਤੋਂ ਕੀਤਾ...
ਚੰਡੀਗੜ੍ਹ 5 ਅਪ੍ਰੈਲ 2022 : ਪੰਜਾਬ ਦੇ 6000 ਤੋਂ ਜਿਆਦਾ ਨਿੱਜੀ ਸਕੂਲਾਂ ਨੂੰ ਫੀਸ ਨਾ ਵਧਾਉਣ ਦਾ ਫਰਮਾਨ ਮੁੱਖ ਮੰਤਰੀ ਵਲੋਂ ਜਾਰੀ ਕੀਤਾ ਸੀ, ਜਿਸ ਨੂੰ ਮੰਨਣ ਤੋਂ ਪੰਜਾਬ ਦੇ ਨਿੱਜੀ ਸਕੂਲਾਂ ਸੰਚਾਲਕਾਂ ਨੇ ਸਾਫ਼ ਮਨ੍ਹਾ ਕਰ ਦਿੱਤਾ ਹੈ। ਸਕੂਲ ਸੰਚਾਲਕਾਂ ਦਾ ਕਹਿਣਾ ਹੈ ਕਿ ਹਰ ਸਾਲ ਘੱਟ ਤੋਂ ਘੱਟ 8 ਫੀਸਦੀ ਫ਼ੀਸ ਵਧਾਉਣ ਦਾ ਅਧਿਕਾਰ ਹੈ।
ਨਿੱਜੀ ਸਕੂਲ ਐਸੋਸੀਏਸ਼ਨ ਦੇ ਕੋਂਸਿਲ ਅਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਡੀ.ਐੱਸ, ਗਾਂਧੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ‘ਚ ਕਿਹਾ ਸੀ ਕਿ ਨਿੱਜੀ ਸਕੂਲਾਂ ‘ਚ ਇਕ ਰੁਪਏ ਵੀ ਫ਼ੀਸ ਨਹੀਂ ਵਧਾਈ ਜਾਵੇਗੀ ਪਰ ਉਹ ਉਨ੍ਹਾਂ ਦਾ ਨਿੱਜੀ ਬਿਆਨ ਹੋ ਸਕਦਾ ਹੈ, ਕਾਨੂੰਨ ਨਹੀਂ ਹੈ। ਨਾ ਹੀ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵਿੱਚ ਵਾਧੇ ਨੂੰ ਰੋਕਣ ਲਈ ਸਾਲ 2016 ਵਿੱਚ ਪੰਜਾਬ ਸਕੂਲ ਫੀਸ ਰੈਗੂਲੇਟਰੀ ਐਕਟ ਬਣਾਇਆ ਗਿਆ ਸੀ। ਜਿਸ ਦੇ ਤਹਿਤ ਹਰੇਕ ਸਾਲ 8 ਫੀਸਦੀ ਨਿੱਜੀ ਸਕੂਲ ਵਧਾ ਸਕਦੇ ਹਨ। ਕੋਰੋਨਾ ਕਾਲ ‘ਚ 2 ਸਾਲਾਂ ਤੋਂ ਨਿੱਜੀ ਸਕੂਲਾਂ ਨੇ ਫੀਸ ਨਹੀਂ ਵਧਾਈ ਸੀ ਪਰ ਹੁਣ ਹਾਲਾਤ ਆਮ ਵਾਂਗ ਹੋ ਚੁੱਕੇ ਹਨ। ਹਰ ਚੀਜ ਮਹਿੰਗੀ ਹੋ ਚੁੱਕੀ ਹੈ ਇਸ ਲਈ ਫੀਸ ‘ਚ ਵਾਧਾ ਕਰਨਾ ਜਰੂਰੀ ਹੈ।