
ਜਲੰਧਰ 16 ਜੂਨ 2022 : ਪੰਜਾਬ ਵਿਧਾਨ ਸਭਾ ਦੇ ਪਹਿਲੇ ਦਿਨ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਨੇ ਇਸ ਨਿੱਜੀ ਚੈਨਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਿਧਾਇਕ ਦੇਵ ਮਾਨ ਨੇ ਪੰਜਾਬ ਦੀ ਰਾਜਨੀਤੀ ਨਾਲ ਜੁੜੇ ਮੁੱਦਿਆਂ ਨਾਲ ਖੁਲ ਕੇ ਗੱਲ ਬਾਤ ਕੀਤੀ। ਜਿਸ ‘ਚ ਟਰਾਂਸਪੋਰਟ ਮਾਫੀਆ, ਗੈਂਗਸਟਰ ਅਤੇ ਸੂਬੇ ‘ਚ ਕਈ ਹੋਰ ਮੁਦੇ ਸ਼ਾਮਲ ਹਨ ਇਸ ਦੌਰਾਨ ਦੇਵ ਮਾਨ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਸਮੇਤ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ‘ਤੇ ਵੀ ਵੱਡੇ ਦੋਸ਼ ਲਗਾਏ।
ਕਾਂਗਰਸ ਤੇ ਅਕਾਲੀਆਂ ਨੇ ਭਰੀਆਂ ਆਪਣੀਆਂ ਜੇਬ੍ਹਾਂ
ਪੰਜਾਬ ਸਰਕਾਰ ਵਲੋਂ ਸੂਬੇ ਤੋਂ ਹਵਾਈ ਅੱਡੇ ਲਈ ਅੱਜ ਸ਼ੁਰੂ ਕੀਤੀਆਂ ਗਈਆਂ ਬੱਸਾਂ ਦੇ ਬਾਰੇ ‘ਚ ‘ਚ ਗੱਲਬਾਤ ਕਰਦੇ ਹੋਏ ਗੁਰਦੇਵ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਸਰਕਾਰ ਦਾ ਖਜਾਨਾ ਭਰਨ ਦੀ ਬਜਾਏ ਆਪਣੀਆਂ ਨਿੱਜੀ ਬੱਸਾਂ ਚਲਾਈਆਂ ਅਤੇ ਪੈਸਾ ਆਪਣੀ ਜੇਬ੍ਹ ‘ਚ ਪਾਇਆ। ਮੁੱਖ ਮੰਤਰੀ ਭਗਵੰਤ ਮਾਨ ਖਜਾਨਾ ਭਰਨ ਲਈ ਫਿਰ ਤੋਂ ਤਿਆਰ ਹਨ। ਜਲੰਧਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਰਕਾਰੀ ਬੱਸਾਂ ਨੂੰ ਦਿੱਲੀ ਏਅਰਪੋਰਟ ਲਈ ਰਵਾਨਾ ਹੋਣ ਲਈ ਹਰੀ ਝੰਡੀ ਦੇ ਦਿੱਤੀ ਹੈ। ਹੁਣ ਪੰਜਾਬ ਦੇ ਅਲੱਗ ਅਲੱਗਸ਼ਹਿਰਾਂ ਤੋਂ ਇਹ ਸਰਕਾਰੀ ਬੱਸਾਂ ਸਿੱਧਾ ਦਿੱਲੀ ਏਅਰਪੋਰਟ ਜਾਣਗੀਆਂ। ਇਸ ਦਾ ਸਿੱਧਾ ਫ਼ਾਇਦਾ [ਉਣਜਾਬ ਦੇ ਲੋਕਾਂ ਦੇ ਨਾਲ ਨਾਲ ਐਨ.ਆਰ.ਆਈ ਨੂੰ ਵੀ ਹੋਵੇਗਾ। ਦੇਵ ਮਾਨ ਨੇ ਕਿਹਾ ਕਿ ਪਹਿਲਾ ਨਿੱਜੀ ਬੱਸਾਂ ਮਾਲਿਕ ਦਿੱਲੀ ਏਅਰਪੋਰਟ ਜਾਣ ਲਈ 3,000 ਰੁਪਏ ਤਕ ਵਸੂਲੇ ਸਨ। ਹੁਣ ਸਰਕਾਰ ਦੀ ਇਸ ਪਹਿਲ ਨਾਲ ਲੋਕ ਸਿਰਫ 1170 ਰੁਪਏ ਦੇ ਕੇ ਦਿੱਲੀ ਏਅਰਪੋਰਟ ਦੀ ਯਾਤਰਾ ਕਰ ਸਕਣਗੇ।