ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਮਨਕੀਰਤ ਔਲਖ ਨੂੰ ਮਿਲੀ ਕਲੀਨ ਚਿੱਟ

0
86
Sidhu Musewala

ਚੰਡੀਗੜ੍ਹ 24 ਜੂਨ 2022 : ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੂਸੇਵਾਲਾ ਕਤਲ ਮਾਮਲੇ ‘ਚ ਵਿਵਾਦਾਂ ਚ ਘਿਰੇ ਗਾਇਕ ਮਨਕੀਰਤ ਔਲਖ ਨੂੰ ਕਲੀਨ ਚਿੱਟ ਮਿਲ ਗਈ ਹੈ। ਐਨ.ਜੀ.ਟੀ.ਐੱਫ. ਦੇ ਚੀਫ਼ ਪ੍ਰਮੋਦ ਬਾਨ ਨੇ ਮਨਕੀਰਤ ਨੂੰ ਕਲੀਨ ਚਿੱਟ ਦਿੱਤੀ ਹੈ। ਪ੍ਰਮੋਦ ਨੇ ਇਕ ਵੀਡੀਓ ਵਿਭਾਗ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਨਕੀਰਤ ਔਲਖ ਦਾ ਨਾਂ ਉਨ੍ਹਾਂ ਦੀ ਜਾਂਚ ‘ਚ ਸਾਹਮਣੇ ਨਹੀਂ ਆਇਆ ਹੈ।

ਸੋਸ਼ਲ ਮੀਡੀਆ ‘ਤੇ ਅਲੱਗ ਅਲੱਗ ਗੈਂਗਸਟਰਾਂ ਦੇ ਸਮਰਥਕਾਂ ਵਲੋਂ ਪੋਸਟ ਪਾ ਕੇ ਮਾਨਕੀਰਤ ਨੂੰ ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਦੱਸਿਆ ਜਾ ਰਿਹਾ ਸੀ। ਜਾਨ ਨੂੰ ਖ਼ਤਰਾ ਹੋਣ ਦੇ ਚਲਦੇ ਮਨਕੀਰਤ ਕੁਝ ਦਿਨ ਪਹਿਲਾ ਹੀ ਵਿਦੇਸ਼ ਚਲੇ ਗਏ ਸਨ। ਦੱਸ ਦਈਏ ਕੀ ਮਨਕੀਰਤ ‘ਤੇ ਲੱਗੇ ਦੋਸ਼ਾਂ ਤੋਂ ਬਾਅਦ ਮਾਨਕੀਰਤ ਨੇ ਇੰਸਟਾਗ੍ਰਾਮ ‘ਤੇ ਕੁਝ ਪੋਸਟ ਸਾਂਝੀ ਕੀਤੀ ਸੀ, ਜਿਸ ‘ਚ ਉਸ ਨੇ ਕਿਹਾ ਕਿ ਉਸ ਨੇ ਮੂਸੇਵਾਲਾ ਦੇ ਕਤਲ ‘ਚ ਜਾਣਬੁੱਝ ਫਸਾਇਆ ਜਾ ਰਿਹਾ ਹੈ। ਇਨ੍ਹਾਂ ਹੀ ਨਹੀਂ ਮਨਕੀਰਤ ਨੇ ਸਿੱਧੂ ਮੂਸੇਵਾਲਾ ਦੀ ਮਾਂ ਦੇ ਨਾਲ ਇਕ ਵੀਡੀਓ ਸਾਂਝੀ ਕੀਤੀ ਅਤੇ ਲਿਖਿਆ ਸੀ ਕਿ ਉਹ ਕਦੇ ਵੀ ਕਿਸੇ ਦਾ ਪੁੱਤ ਖੋਣ ਬਾਰੇ ਸੋਚ ਵੀ ਨਹੀਂ ਸਕਦਾ।