ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ ਰਾਜਾ ਵੜਿੰਗ ਸਣੇ ਇੰਨ੍ਹਾ ਲੀਡਰਾਂ ਨੇ ਦਿੱਤੀ ਵਧਾਈ

0
103
Simranjit Singh Mann

ਸੰਗਰੂਰ 26 ਜੂਨ 2022 : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਜ਼ਿਮਨੀ ਚੋਣਾਂ ਵਿਚ ਜਿੱਤ ਦੇ ਨੇੜੇ ਹਨ। ਸਿਮਰਨਜੀਤ ਸਿੰਘ ਮਾਨ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੇ ਹੀ ਬਾਕੀ ਉਮੀਦਵਾਰਾਂ ਨੂੰ ਪਛਾੜਦੇ ਗਏ ਤੇ ਆਪ ਨੂੰ ਜਿੱਤ ਦੇ ਨੇੜੇ ਨਹੀਂ ਲੱਗਣ ਦਿੱਤਾ।

ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਤੇ ਲਿਖਿਆ ਹੈ- ‘ਸੰਗਰੂਰ ਜ਼ਿਮਨੀ ਚੋਣ ਵਿੱਚ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰੋ। ਸਿਮਰਨਜੀਤ ਸਿੰਘ ਮਾਨ ਜੀ ਨੂੰ ਜਿੱਤ ਲਈ ਮੇਰੀਆਂ ਬਹੁਤ ਬਹੁਤ ਮੁਬਾਰਕਾਂ। ਮੈਨੂੰ ਯਕੀਨ ਹੈ ਕਿ ਉਹ ਆਪਣੀ ਨਵੀਂ ਭੂਮਿਕਾ ਵਿੱਚ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਨਤੀਜਾ ਆਮ ਆਦਮੀ ਪਾਰਟੀ ਦੇ ਅਸੰਵੇਦਨਸ਼ੀਲ ਅਤੇ ਅਯੋਗ ਸ਼ਾਸਨ ਪ੍ਰਤੀ ਜਨਤਾ ਦੀ ਨਾਰਾਜ਼ਗੀ ਨੂੰ ਦਰਸਾਉਂਦਾ ਹੈ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਤੀਜੇ ਆਉਣ ਤੋਂ ਕੁਝ ਮਿੰਟ ਪਹਿਲਾਂ ਕੀਤੇ ਟਵੀਟ ਵਿਚ ਕਿਹਾ- ਮੈਂ ਸੰਗਰੂਰ ਦੇ ਜਾਗਰੂਕ ਵੋਟਰਾਂ ਨੂੰ ਸਿਰਫ 3 ਮਹੀਨਿਆਂ ਵਿੱਚ ਫਰਜ਼ੀ ਇਨਕਲਾਬੀਆਂ ਨੂੰ ਨਕਾਰ ਕੇ ਅਸਲੀ “ਬਦਲਾਵ” ਲਿਆਉਣ ਦੇ ਰੁਝਾਨ ਲਈ ਵਧਾਈ ਦਿੰਦਾ ਹਾਂ! ਹੁਣ ਵੀ ਜੇ ਇਹ “ਫਰਜ਼ੀ-ਇਨਕਲਾਬ” ਜਿੱਤ ਵੀ ਗਏ ਤਾਂ ਸ਼ਰਮਨਾਕ ਹਾਰ ਹੋਵੇਗੀ! 3 ਮਹੀਨਿਆਂ ਪਹਿਲਾਂ ਜਿੱਤ ਦਿਵਾਉਣ ਵਾਲੇ 4.30 ਲੱਖ ਵੋਟਰਾਂ ਦਾ ਵਿਸ਼ਵਾਸ ਗੁਆਇਆ।”