ਚੰਡੀਗੜ੍ਹ 2 ਜੁਲਾਈ 2022 : 2 ਦਿਨ ਪਹਿਲਾ ਕੇਂਦਰੀ ਡੈਪੂਟੇਸ਼ਨ ‘ਤੇ ਜਾਂ ਦੀ ਇੱਛਾ ਜਤਾਉਂਦੇ ਹੋਏ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਪੱਤਰ ਭੇਜਣ ਵਾਲੇ ਡੀ.ਜੀ.ਪੀ. ਵੀਰੇਸ਼ ਕੁਮਾਰ ਭਵਰਾ ਨੇ ਹੁਣ 2 ਮਹੀਨੇ ਦੀ ਛੁੱਟੀ ਲਈ ਅਪਲਾਈ ਕਰ ਦਿੱਤਾ ਹੈ। ਪਤਾ ਚੱਲਿਆ ਹੈ ਕਿ ਸੂਬਾ ਸਰਕਾਰ 1-2 ਦਿਨ ਦੇ ਅੰਦਰ ਛੁੱਟੀ ਮੰਜੂਰ ਕਰਦੇ ਹੋਏ ਉਨ੍ਹਾਂ ਦੇ ਸਥਾਨ ‘ਤੇ ਡੀ.ਜੀ.ਪੀ. ਦੀ ਤਾਇਨਾਤੀ ਕਰ ਸਕਦੀ ਹੈ।
ਜਾਣਕਾਰੀ ਅਨੁਸਾਰ ਡੀ.ਜੀ.ਪੀ. ਭਵਰਾ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੂੰ ਪੱਤਰ ਭੇਜ ਕੇ 2 ਮਹੀਨੇ ਦੀ ਛੁੱਟੀ ‘ਤੇ ਜਾਣ ਦੀ ਅਨੁਮਤੀ ਮੰਗੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ‘ਚ ਹੋਣ ਕਾਰਨ ਅੱਜ ਇਸ ‘ਤੇ ਸ਼ਾਮ ਤੱਕ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ, ਪਰ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਇਸ ਸੰਬੰਧ ‘ਚ ਫੈਸਲਾ ਲਿਆ ਜਾਵੇਗਾ ਅਤੇ 2 ਮਹੀਨੇ ਦੀ ਲੰਮੀ ਛੁੱਟੀ ਹੋਣ ਦੇ ਕਾਰਨ ਪੰਜਾਬ ਸਰਕਾਰ ਕਿਸੇ ਹੋਰ ਅਧਿਕਾਰੀ ਨੂੰ ਇਹ ਅਹੁਦਾ ਸੌਂਪੇਗੀ।