Wednesday, October 28, 2026
Home Breaking news ‘ਡੱਰਗ ਐਡਿਕਟ ਹਨ ਇਮਰਾਨ ਖਾਨ, ਕੋਕੀਨ ਬਿਨਾਂ ਉਹ 2 ਘੰਟੇ ਵੀ ਨਹੀਂ...

‘ਡੱਰਗ ਐਡਿਕਟ ਹਨ ਇਮਰਾਨ ਖਾਨ, ਕੋਕੀਨ ਬਿਨਾਂ ਉਹ 2 ਘੰਟੇ ਵੀ ਨਹੀਂ ਰਹਿ ਸਕਦੇ’ : ਸ਼ਹਿਬਾਜ਼ ਸ਼ਰੀਫ

0
124
Imran Khan

ਪਾਕਿਸਤਾਨ 5 ਜੁਲਾਈ 2022 : ਪਾਕਿਸਤਾਨ ਵਿਚ ਸੱਤਾ ਤੋਂ ਬੇਦਖਲ ਹੋਣ ਦੇ ਬਾਅਦ ਇਮਰਾਨ ਖਾਨ ਲਗਾਤਾਰ ਨਵੀਂ ਸਰਕਾਰ ‘ਤੇ ਹਮਲਾਵਰ ਹਨ ਤੇ ਦੂਜੇ ਪਾਸੇ ਸ਼ਹਿਬਾਜ਼ ਸ਼ਰੀਫ ਦੀ ਸਰਕਾਰ ਵੀ ਸਾਬਕਾ ਪੀਐੱਮ ‘ਤੇ ਨਵੇਂ-ਨਵੇਂ ਦੋਸ਼ ਲਗਾ ਰਹੀ ਹੈ। ਹੁਣ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਦੇ ਗ੍ਰਹਿ ਮੰਤਰੀ ਅਤਾ ਤਰਾੜ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਬੇਹੱਦ ਗੰਭੀਰ ਦੋਸ਼ ਲਗਾਏ ਹਨ। ਤਰਾਰ ਨੇ ਕਿਹਾ ਕਿ ਇਮਰਾਨ ਖਾਨ ਸ਼ੁਰੂ ਤੋਂ ਹੀ ਡਰੱਗ ਐਡਿਕਟ ਰਹੇ ਹਨ। ਸਰਕਾਰ ਜਾਣਦੀ ਹੈ ਕਿ ਉਨ੍ਹਾਂ ਦੇ ਆਲੀਸ਼ਾਨ ਘਰ ਬਨੀਗਾਲਾ ਤੱਕ ਡਰੱਗਸ ਕੌਣ ਪਹੁੰਚਾਉਂਦਾ ਹੈ। ਚਰਸ ਤੇ ਕੋਕੀਨ ਦੇ ਬਿਨਾਂ ਤਾਂ ਇਮਰਾਨ 2 ਘੰਟੇ ਨਹੀਂ ਰਹਿ ਸਕਦੇ।

ਇਹ ਪਹਿਲੀ ਵਾਰ ਨਹੀਂ ਜਦੋਂ ਇਮਰਾਨ ‘ਤੇ ਡਰੱਗ ਐਡਿਕਟ ਹੋਣ ਦੇ ਦੋਸ਼ ਲੱਗੇ ਹੋਣ। 2020 ਵਿਚ ਇਮਰਾਨ ਦੇ ਕਰੀਬੀ ਦੋਸਤ ਤੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸਰਫਰਾਜ਼ ਨਵਾਜ਼ ਨੇ ਖੁੱਲ੍ਹੇਆਮ ਟੀਵੀ ‘ਤੇ ਇਹੀ ਦੋਸ਼ ਲਗਾਏ ਸਨ। ਬਾਅਦ ਵਿਚ ਇਮਰਾਨ ਦੀ ਦੂਜੀ ਤਲਾਕਸ਼ੁਦਾ ਪਤਨੀ ਰੇਹਮ ਨੇ ਵੀ ਖਾਨ ਨੂੰ ਨਸ਼ੇ ਦਾ ਆਦੀ ਦੱਸਿਆ ਸੀ।

ਲਾਹੌਰ ਵਿਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਅਤਾ ਨੇ ਕਿਹਾ ਕਿ ਡਰੱਗਸ ਲੈਣ ਦੇ ਦੋਸ਼ ਵਿਚ ਅਸੀਂ ਇਮਰਾਨ ਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕਰ ਸਕਦੇ ਹਾਂ ਪਰ ਇਹ ਕਰਨਾ ਨਹੀਂ ਚਾਹੁੰਦੇ। ਉਹ ਜੇਲ੍ਹ ਵਿਚ ਬਿਨਾਂ ਨਸ਼ਾ ਕੀਤੇ ਕਿਵੇਂ ਰਹਿ ਸਕਣਗੇ। ਸਾਨੂੰ ਪਤਾ ਹੈ ਕਿ ਸੈਂਕੜੇ ਏਕੜ ਵਿਚ ਫੈਲੇ ਉਨ੍ਹਾਂ ਦੇ ਆਲੀਸ਼ਾਨ ਘਰ ਬਨੀਗਾਲਾ ਤੱਕ ਡਰੱਗਸ ਪਹੁੰਚਾਉਣ ਦਾ ਕੰਮ ਕੌਣ ਕਰਦਾ ਹੈ। ਚਰਸ ਦਾ ਤਾਂ ਉਹ ਉਦੋਂ ਤੋਂ ਇਸਤੇਮਾਲ ਕਰ ਰਹੇ ਹਨ ਜਦੋਂ ਤੋਂ ਉਹ ਕ੍ਰਿਕਟਰ ਸਨ।

ਅਤਾ ਨੇ ਕਿਹਾ ਕਿ ਇਮਰਾਨ ਜੇਲ੍ਹ ਇਸ ਲਈ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਹ ਜਾਣਦੇ ਹਨ ਕਿ ਅਸੀਂ ਉਨ੍ਹਾਂ ਨੂੰ ਜੇਲ੍ਹ ਵਿਚ ਕੋਕੀਨ ਨਹੀਂ ਦੇਵਾਂਗੇ। ਫਿਲਹਾਲ ਤਾਂ ਅਸੀਂ ਉਨ੍ਹਾਂ ਦੇ ਅਰਬਾਂ ਰੁਪਏ ਦੇ ਕੁਰੱਪਸ਼ਨ ਦੀ ਜਾਂਚ ਕਰ ਰਹੇ ਹਾਂ। ਅਦਾ ਨਾਲ ਇਸ ਪ੍ਰੈੱਸ ਕਾਨਫਰੰਸ ਵਿਚ ਲਾਅ ਮਨਿਸਟਰ ਮਲਿਕ ਮੁਹੰਮਦ ਅਹਿਮਦ ਖਾਨ ਵੀ ਮੌਜੂਦ ਸਨ।

ਮਲਿਕ ਨੇ ਕਿਹਾ ਕਿ ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਤੇ ਉਨ੍ਹਾਂ ਦੀ ਫਰਾਰ ਹੋ ਚੁੱਕੀ ਦੋਸਤ ਫਰਾਹ ਖਾਨ ਨੇ ਅਰਬਾਂ ਰੁਪਏ ਦਾ ਕਰੱਪਸ਼ਨ ਕੀਤਾ। 60 ਕਰੋੜ ਰੁਪਏ ਦੀ ਜ਼ਮੀਨ 8 ਕਰੋੜ ਵਿਚ ਖਰੀਦ ਲਈ ਗਈ ਤਾਂ ਵੀ ਉਸ ਇਲਾਕੇ ਵਿਚ ਜਿਥੇ ਜ਼ਮੀਨ ਖਰੀਦੀ ਹੀ ਨਹੀਂ ਜਾ ਸਕਦੀ, ਇਸ ਦੀ ਜਾਂਚ ਚੱਲ ਰਹੀ ਹੈ।