Wednesday, October 28, 2026
Home Breaking news CM ਮਾਨ ਨੇ ਲਿਆ ਵੱਡਾ ਨਿੱਜੀ ਫੈਸਲਾ, ਭਲਕੇ ਡਾ.ਗੁਰਪ੍ਰੀਤ ਕੌਰ ਨਾਲ ਕਰਨਗੇ...

CM ਮਾਨ ਨੇ ਲਿਆ ਵੱਡਾ ਨਿੱਜੀ ਫੈਸਲਾ, ਭਲਕੇ ਡਾ.ਗੁਰਪ੍ਰੀਤ ਕੌਰ ਨਾਲ ਕਰਨਗੇ ਵਿਆਹ

0
143
CM Mann

ਚੰਡੀਗੜ੍ਹ 6 ਜੁਲਾਈ 2022 : ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। CM ਭਗਵੰਤ ਮਾਨ ਭਲਕੇ ਯਾਨੀ ਕਿ ਵੀਰਵਾਰ ਨੂੰ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਭਗਵੰਤ ਮਾਨ ਡਾ. ਗੁਰਪ੍ਰੀਤ ਕੌਰ ਨਾਲ ਵੀਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 8 ਦੇ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਰੀਤੀ-ਰਿਵਾਜ਼ਾਂ ਨਾਲ ਸਧਾਰਨ ਢੰਗ ਨਾਲ ਵਿਆਹ ਕਰਵਾਉਣਗੇ। CM ਮਾਨ ਵੱਲੋਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕੁਝ ਕਰੀਬੀ ਵੀ ਇਸ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣਗੇ।

ਦੱਸ ਦੇਈਏ ਕਿ CM ਭਗਵੰਤ ਮਾਨ 48 ਸਾਲਾਂ ਦੇ ਹਨ। ਪਹਿਲੀ ਪਤਨੀ ਨਾਲ 6 ਸਾਲ ਪਹਿਲਾਂ ਉਨ੍ਹਾਂ ਦਾ ਤਲਾਕ ਹੋ ਚੁੱਕਿਆ ਹੈ ਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ । ਦੱਸਿਆ ਜਾ ਰਿਹਾ ਹੈ ਕਿ ਡਾ. ਗੁਰਪ੍ਰੀਤ ਕੌਰ ਨੂੰ ਉਨ੍ਹਾਂ ਦੀ ਮਾਤਾ ਤੇ ਉਨ੍ਹਾਂ ਦੀ ਭੈਣ ਪਸੰਦ ਹਨ। ਉਹ ਆਪਣੀ ਮਾਤਾ ਦੇ ਕਹਿਣ ‘ਤੇ ਹੀ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ।