ਨਵਜੋਤ ਸਿੱਧੂ ਨੇ CM ਮਾਨ ਦੇ ਹਿਮਾਚਲ ਦੌਰੇ ਨੂੰ ਲੈ ਕੇ ਕਹੀ ਇਹ ਵੱਡੀ ਗੱਲ

0
106
Navjot singh sidhu

ਚੰਡੀਗੜ੍ਹ 6 ਅਪ੍ਰੈਲ 2022 : ਪੰਜਾਬ ‘ਚ ਦਿਨੋ-ਦਿਨ ਵਾਰਦਾਤਾਂ ਦੀਆਂ ਘਟਨਾਵਾਂ ਵੱਧ ਦੀਆਂ ਜਾ ਰਹੀਆਂ ਹਨ। ਜਿਸ ਤੋਂ ਬਾਅਦ ਬੀਤੀ ਰਾਤ ਪਟਿਆਲਾ ਜਿਲ੍ਹੇ ‘ਚ ਕਬੱਡੀ ਕਲੱਬ ਦੇ ਪ੍ਰਧਾਨ ਦਾ ਸ਼ਰੇਆਮ ਗੋਲੀਆਂ ਮਾਨ ਕੇ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਅੱਜ ਇਸ ਘਟਨਾ ‘ਤੇ ਨਵਜੋਤ ਸਿੰਘ ਸਿੱਧੂ ਨੇ ਬੋਲਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੰਮੇ ਹੱਥੀਂ ਲਿਆ ਹੈ। ਸਿੱਧੂ ਨੇ ਟਵੀਟ ਕਰ ਕੇ ਕਿਹਾ ਕਿ ਹਿਮਾਚਲ ਦੀਆਂ ਠੰਡੀਆਂ ਹਵਾਵਾਂ ‘ਚ ਵੋਟਾਂ ਮੰਗਣ ‘ਚ ਰੁੱਝੇ ਮੁੱਖ ਮੰਤਰੀ ਪੰਜਾਬ ‘ਚ ਅਮਨ-ਕਾਨੂੰਨ ਦੀ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ। ਪਟਿਆਲਾ ‘ਚ ਅੱਜ 2 ਹੋਰ ਖੂਨੀ ਕਤਲੇਆਮ ਹੋਏ। ਰੋਜ਼ਾਨਾ ਔਸਤਨ 3-4 ਕਤਲ ਹੋ ਰਹੇ ਹਨ।

ਦੱਸ ਦਈਏ ਕਿ ਪਟਿਆਲਾ ‘ਚ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪੈਟਰੋਲ ਪੰਪ ਦੇ ਪਿੱਛੇ ਹੋਈ ਤਕਰਾਰ ਤੋਂ ਬਾਅਦ ਬੀਤੀ ਰਾਤ ਦੋ ਗੁੱਟਾਂ ‘ਚ ਗੋਲੀਬਾਰੀ ਹੋ ਗਈ ਸੀ, ਜਿਸ ‘ਚ ਕਬੱਡੀ ਕਲੱਬ ਦੇ ਮੁਖੀ ਧਰਮਿੰਦਰ ਸਿੰਘ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਕੁਝ ਘੰਟਿਆਂ ਬਾਅਦ ਕਾਲੀ ਮਾਤਾ ਮੰਦਰ ਦੇ ਕੋਲ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ।