Wednesday, October 28, 2026
Home Breaking news ਕੈਨੇਡਾ ‘ਚ ਸਿੱਖ ਆਗੂ ਰਿਪੁਦਮਨ ਸਿੰਘ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਕੈਨੇਡਾ ‘ਚ ਸਿੱਖ ਆਗੂ ਰਿਪੁਦਮਨ ਸਿੰਘ ਦੀ ਗੋਲੀ ਮਾਰ ਕੇ ਕੀਤੀ ਹੱਤਿਆ

0
128
Ripudaman Singh

ਕੈਨੇਡਾ 15 ਜੁਲਾਈ 2022 : ਕੈਨੇਡਾ ਦੇ ਸੂਰੀਨ ਇਲਾਕੇ ਵਿੱਚ ਮਸ਼ਹੂਰ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਸ ਦਾ ਨਾਂ 1985 ਦੇ ਏਅਰ ਇੰਡੀਆ ਬੰਬ ਧਮਾਕਿਆਂ ਵਿੱਚ ਸਾਹਮਣੇ ਆਇਆ ਸੀ। ਪਰ ਬਾਅਦ ਵਿੱਚ 2005 ਵਿੱਚ ਉਸ ਨੂੰ ਉਸ ਕੇਸ ਵਿੱਚ ਬਰੀ ਕਰ ਦਿੱਤਾ ਗਿਆ ਸੀ। ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਵੀਰਵਾਰ ਸਵੇਰੇ ਆਪਣੀ ਕਾਰ ‘ਚ ਜਾ ਰਿਹਾ ਸੀ। ਰਸਤੇ ਵਿੱਚ ਬਾਈਕ ਸਵਾਰ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਸਿਰੀਨ ਸ਼ਹਿਰ ਦੇ 128 ਅਤੇ 82 ਚੌਰਾਹੇ ਦੇ ਵਿਚਕਾਰ ਵਾਪਰੀ।

ਹੁਣ ਰਿਪੁਦਮਨ ਦੀ ਹੱਤਿਆ ਕਿਉਂ ਕੀਤੀ ਗਈ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਅਤੇ ਜਾਂਚ ਏਜੰਸੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਰਿਪੁਦਮਨ ਸਿੰਘ ਮਲਿਕ ਹਮੇਸ਼ਾ ਹੀ ਵਿਵਾਦਾਂ ‘ਚ ਰਹੇ ਹਨ। ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਵਿਵਾਦ 1985 ਦਾ ਏਅਰ ਇੰਡੀਆ ਬੰਬ ਧਮਾਕਾ ਸੀ। ਇਸ ਹਮਲੇ ਵਿਚ 331 ਯਾਤਰੀਆਂ ਦੀ ਮੌਤ ਹੋ ਗਈ ਸੀ। ਉਹ ਜਹਾਜ਼ ਦਿੱਲੀ ਤੋਂ ਕੈਨੇਡਾ ਲਈ ਰਵਾਨਾ ਹੋਇਆ ਸੀ। ਪਰ ਜਹਾਜ਼ ਆਇਰਲੈਂਡ ਦੇ ਹਵਾਈ ਖੇਤਰ ਵਿੱਚ ਅਸਮਾਨ ਵਿੱਚ ਫਟ ਗਿਆ ਅਤੇ 331 ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।