ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪਾਈ ਵੋਟ, ਟਵੀਟ ਕਰ ਕਹੀ ਇਹ ਗੱਲ

0
100
Manish Sisodia

ਨਵੀਂ ਦਿੱਲੀ 18 ਜੁਲਾਈ 2022 : ਰਾਸ਼ਟਰਪਤੀ ਚੋਣ ਲਈ ਦੇਸ਼ ਭਰ ਵਿੱਚ ਸਵੇਰੇ 10 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ, ਜੋ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਵਾਰ ਐਨਡੀਏ ਨੇ ਦ੍ਰੋਪਦੀ ਮੁਰਮੂ ਅਤੇ ਯਸ਼ਵੰਤ ਸਿਨਹਾ ਨੂੰ ਮੈਦਾਨ ਵਿੱਚ ਉਤਾਰਿਆ ਹੈ। 21 ਜੁਲਾਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਪਤਾ ਚੱਲ ਸਕੇਗਾ ਕਿ ਦੇਸ਼ ਦਾ 15ਵਾਂ ਰਾਸ਼ਟਰਪਤੀ ਕੌਣ ਬਣੇਗਾ।

ਲੋਕ ਸਭਾ-ਰਾਜ ਸਭਾ ਦੇ ਵਿਧਾਇਕ ਅਤੇ ਸੰਸਦ ਮੈਂਬਰ ਵੋਟ ਪਾਉਣ ਲਈ ਪਹੁੰਚ ਰਹੇ ਹਨ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਵਿਧਾਨ ਸਭਾ ਪਹੁੰਚ ਕੇ ਅਗਲੇ ਰਾਸ਼ਟਰਪਤੀ ਲਈ ਆਪਣੀ ਵੋਟ ਪਾਈ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਰਾਸ਼ਟਰਪਤੀ ਚੋਣ ਵਿੱਚ ਉਮੀਦਵਾਰ ਯਸ਼ਵੰਤ ਸਿਨਹਾ ਦਾ ਸਮਰਥਨ ਕਰ ਰਹੀ ਹੈ।

ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ, “ਸੰਵਿਧਾਨ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰੱਖਿਆ ਲਈ ਰਾਸ਼ਟਰਪਤੀ ਚੋਣ ਵਿੱਚ ਮੇਰੀ ਵੋਟ। ਰਾਸ਼ਟਰਪਤੀ ਕਿਸੇ ਵਿਸ਼ੇਸ਼ ਪਾਰਟੀ ਦੇ ਪ੍ਰਧਾਨ ਨਹੀਂ, ਸਗੋਂ ਪੂਰੇ ਦੇਸ਼ ਦੇ ਰਾਸ਼ਟਰਪਤੀ ਹਨ।”