ਸੰਤ ਬਲਬੀਰ ਸਿੰਘ ਸੀਚੇਵਾਲ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ

0
140
Sant Balbir Singh Seechewal

ਚੰਡੀਗੜ੍ਹ 20 ਜੁਲਾਈ 2022 : ਸੰਤ ਬਲਬੀਰ ਸਿੰਘ ਸੀਚੇਵਾਲ ਇਸ ਵੇਲੇ ਦਿੱਲੀ ‘ਚ ਹਨ। ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਅੱਜ ਉਹ ਪਹਿਲੀ ਵਾਰ ਸੈਸ਼ਨ ਵਿੱਚ ਹਿੱਸਾ ਲੈਣ ਜਾ ਰਹੇ ਹਨ। ਰਾਜ ਸਭਾ ਦੇ ਸ਼ੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਹਾਜ਼ਰੀ ਭਰੀ।

Sant Sicheval Gurudwara Sri

ਸੰਤ ਸੀਚੇਵਾਲ ਨੇ ਅਰਦਾਸ ਕੀਤੀ ਕਿ ਜਿਹਨਾਂ ਮਸਲਿਆਂ ‘ਤੇ ਅਜੇ ਤੱਕ ਧਿਆਨ ਨਹੀ ਦਿੱਤਾ ਗਿਆ ਉਨ੍ਹਾਂ ‘ਤੇ ਧਿਆਨ ਦਿਵਾਇਆ ਜਾਵੇ ਤੇ ਹਵਾ ਪਾਣੀ ਧਰਤੀ ਸਣੇ ਪੰਜਾਬ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਉੁਠਾਇਆ ਜਾਵੇ।