Tuesday, October 27, 2026
Home Breaking news ਰਾਜਾ ਵੜਿੰਗ ਨੇ ਪੰਜਾਬ ਦੇ AG ਵਿਨੋਦ ਘਈ ਦੇ ਭਰਾ ਬਿਪਨ ਘਈ...

ਰਾਜਾ ਵੜਿੰਗ ਨੇ ਪੰਜਾਬ ਦੇ AG ਵਿਨੋਦ ਘਈ ਦੇ ਭਰਾ ਬਿਪਨ ਘਈ ਨੂੰ ਕਾਂਗਰਸ ਲੀਗਲ ਸੈੱਲ ਦਾ ਲਗਾਇਆ ਚੇਅਰਮੈਨ

0
127
Raja Waring

ਚੰਡੀਗੜ੍ਹ 1 ਅਗਸਤ 2022 : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਨਵ-ਨਿਯੁਕਤ ਐਡਵੋਕੇਟ ਜਨਰਲ ਵਿਨੋਦ ਘਈ ਦੇ ਭਰਾ ਬਿਪਨ ਘਈ ਨੂੰ ਕਾਂਗਰਸ ਲੀਗਲ ਸੈੱਲ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪ੍ਰਵਾਨਿਤ ਕਾਨੂੰਨੀ, ਮਨੁੱਖੀ ਅਧਿਕਾਰ ਅਤੇ ਆਰ.ਟੀ.ਆਈ ਵਿਭਾਗ ਦੇ ਅਹੁਦੇਦਾਰਾਂ ਦੀ ਸੂਚੀ ਦਾ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਮੈਂ ਉੱਘੇ ਵਕੀਲਾਂ ਦੀ ਇਸ ਨਵੀਂ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਲੋਕ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਸੰਸਥਾ ਦੇ ਹਿੱਤ ਵਿੱਚ ਆਪਣੀ ਪੂਰੀ ਕੋਸ਼ਿਸ਼ ਕਰੋਗੇ।