Breaking newsਖੇਡ ਵੇਟਲਿਫਟਿੰਗ ਮੁਕਾਬਲੇ ‘ਚ ਅਚਿੰਤਾ ਸ਼ੇਓਲੀ ਨੇ ਭਾਰਤ ਨੂੰ ਦਿਵਾਇਆ ਤੀਜਾ ਸੋਨ ਤਮਗਾ By redfm - August 1, 2022 0 96 FacebookTwitterPinterestWhatsApp ਸਪੋਰਟਸ ਡੈਸਕ 1 ਅਗਸਤ 2022 : ਰਾਸ਼ਟਰਮੰਡਲ ਖੇਡਾਂ ਦੀ ਵੇਟਲਿਫਟਿੰਗ ਮੁਕਾਬਲੇ ‘ਚ ਭਾਰਤ ਦੀ ਸੁਨਹਿਰੀ ਮੁਹਿੰਮ ਜਾਰੀ ਰੱਖਦੇ ਹੋਏ ਅਚਿੰਤਾ ਸ਼ੇਓਲੀ ਨੇ ਪੁਰਸ਼ਾਂ ਦੇ 73 ਕਿ. ਗ੍ਰਾ. ‘ਚ ਨਵੇਂ ਰਿਕਾਰਡ ਦੇ ਨਾਲ ਬਾਜ਼ੀ ਮਾਰ ਕੇ ਦੇਸ਼ ਨੂੰ ਤੀਜਾ ਸੋਨ ਤਮਗਾ ਦਿਵਾਇਆ। ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂ ਤੇ ਜੇਰੇਮੀ ਲਾਲਰਿਨਨੁੰਗਾ ਨੇ ਭਾਰਤ ਨੂੰ ਵੇਟਲਿਫਟਿੰਗ ‘ਚ ਦੋ ਸੋਨ ਤਮਗੇ ਦਿਵਾਏ ਸਨ। ਪੱਛਮੀ ਬੰਗਾਲ ਦੇ ਸ਼ੇਓਲੀ ਨੇ ਸਨੈਚ ‘ਚ 143 ਕਿਲੋ ਭਾਰ ਚੁੱਕਿਆ, ਜਿਹੜਾ ਰਾਸ਼ਟਰਮੰਡਲ ਖੇਡਾਂ ਦਾ ਨਵਾਂ ਰਿਕਾਰਡ ਹੈ। ਉਸ ਨੇ ਕਲੀਨ ਐਂਡ ਜਰਕ ‘ਚ 170 ਕਿਲੋ ਸਮੇਤ 313 ਕਿਲੋ ਭਾਰ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਆਪਣੇ ਨਾਂ ਕੀਤਾ। ਪਿਛਲੇ ਸਾਲ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ‘ਚ ਚਾਂਦੀ ਤਮਗਾ ਜਿੱਤਣ ਵਾਲੇ ਸ਼ੇਓਲੀ ਨੇ ਦੋਵੇਂ ਸਰਵਸ੍ਰੇਸ਼ਠ ਲਿਫਟ ਤੀਜੀ ਕੋਸ਼ਿਸ਼ ਵਿਚ ਕੀਤੀਆਂ। ਮਲੇਸ਼ੀਆ ਦੇ ਹਿਦਾਇਤ ਮਹੁੰਮਦ ਨੂੰ ਚਾਂਦੀ ਤੇ ਕੈਨੇਡਾ ਦੇ ਸ਼ਾਦ ਡਾਰਸਿਗ੍ਰੀ ਨੂੰ ਕਾਂਸੀ ਤਮਗਾ ਮਿਲਿਆ, ਜਿਨ੍ਹਾਂ ਨੇ ਕ੍ਰਮਵਾਰ 303 ਤੇ 298 ਕਿਲੋ ਭਾਰ ਚੁੱਕਿਆ।