Wednesday, October 28, 2026
Home Breaking news ਲੁਧਿਆਣਾ ਦੇ ਵਿਕਾਸ ਠਾਕੁਰ ਨੇ CWG ‘ਚ ਜਿੱਤਿਆ ਚਾਂਦੀ ਤਮਗਾ, CM ਮਾਨ...

ਲੁਧਿਆਣਾ ਦੇ ਵਿਕਾਸ ਠਾਕੁਰ ਨੇ CWG ‘ਚ ਜਿੱਤਿਆ ਚਾਂਦੀ ਤਮਗਾ, CM ਮਾਨ ਨੇ ਦਿੱਤੀ ਸ਼ਾਬਾਸ਼ੀ

0
177
Vikas Thakur

ਚੰਡੀਗੜ੍ਹ 3 ਅਗਸਤ 2022 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਵਿਕਾਸ ਠਾਕੁਰ ਨੂੰ 346 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਣ ‘ਤੇ ਵਧਾਈ ਦਿੱਤੀ ਹੈ। ਮਾਨ ਨੇ ਟਵੀਟ ਕੀਤਾ, “ਪੰਜਾਬ ਦੇ ਇੱਕ ਹੋਰ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਮੈਡਲ ਸੂਚੀ ਵਿੱਚ ਪ੍ਰਵੇਸ਼ ਕੀਤਾ… ਲੁਧਿਆਣਾ ਦੇ ਵਿਕਾਸ ਠਾਕੁਰ ਨੇ 96 ਕਿਲੋਗ੍ਰਾਮ ਵੇਟਲਿਫਟਿੰਗ ਮੁਕਾਬਲੇ ਵਿੱਚ 346 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ। ਬਹੁਤ-ਬਹੁਤ ਵਧਾਈਆਂ… ਮਿਹਨਤ ਜਾਰੀ ਰੱਖੋ… ਭਵਿੱਖ ਲਈ ਸ਼ੁਭਕਾਮਨਾਵਾਂ… ਚੱਕਦੇ ਭਾਰਤ…!”