ਚੰਡੀਗੜ੍ਹ 10 ਅਗਸਤ 2022 : ਡਰੱਗ ਕੇਸ ‘ਚ ਲੰਮੇ ਸਮੇ ਤੋਂ ਜੇਲ ‘ਚ ਬੰਦ ਬਿਕਰਮ ਮਜੀਠੀਆ ਨੂੰ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਰਾਹਤ ਦਿੰਦੇ ਹੋਏ ਉਸ ਨੂੰ ਜਮਾਨਤ ਦੇਣ ਦਿੱਤੀ ਹੈ। ਇਸ ਦੇ ਨਾਲ ਹੀ ਖਬਰ ਹੈ ਕਿ ਅੱਜ ਸ਼ਾਮ ਮਜੀਠੀਆ ਜੇਲ ਤੋਂ ਬਾਹਰ ਆ ਸਕਦੇ ਹਨ। ਇਸ ਸਬੰਧੀ ‘ਚ ਮਜੀਠੀਆ ਨੇ ਵਕੀਲ ਨੇ ਕਿਹਾ ਕਿ ਹਾਈਕੋਰਟ ਦੇ ਦਸਤਖ਼ਤ ਦੇ ਆਰਡਰ ਦੀ ਕਾਪੀ ਨੂੰ ਲੈਕੇ ਹੁਣ ਮੋਹਾਲੀ ਕੋਰਟ ਜਾਣਗੇ ਉੱਥੇ ਕਾਗਜ਼ੀ ਕਾਰਵਾਈ ਖਤਮ ਕੀਤੀ ਜਾਵੇਗੀ। ਜਿਸ ਤੋਂ ਬਾਅਦ ਅੱਜ ਸ਼ਾਮ ਮਜੀਠੀਆ ਨੂੰ ਪਟਿਆਲਾ ਜੇਲ ਤੋਂ ਬਾਹਰ ਲਿਆਂਦਾ ਜਾ ਸਕਦਾ ਹੈ।
ਦੱਸ ਦਈਏ ਕਿ ਅਕਾਲੀ ਨੇਤਾ ਬਿਕਰਮ ਮਜੀਠੀਆ ਖਿਲਾਫ 20 ਦਸੰਬਰ ਨੂੰ ਮਾਮਲਾ ਦਰਜ ਹੋਇਆ ਸੀ ਅਤੇ ਮਜੀਠੀਆ ਨੂੰ 24 ਜਨਵਰੀ ਨੂੰ ਜੇਲ ‘ਚ ਭੇਜ ਦਿੱਤਾ ਗਿਆ ਸੀ ਪਰ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਮਜੀਠੀਆ ਨੂੰ ਵੱਡੀ ਰਾਹਤ ਦੇ ਦਿੱਤੀ ਹੈ।