ਗੈਂਗਸਟਰ ਲਾਰੈਂਸ ਬਿਸ਼ਨੋਈ ਫਰੀਦਕੋਟ ਅਦਾਲਤ ‘ਚ ਪੇਸ਼,ਪੁਲਿਸ ਨੂੰ ਮਿਲਿਆ 2 ਦਿਨਾਂ ਦਾ ਰਿਮਾਂਡ

0
105
Lawrence Bishnoi

ਚੰਡੀਗੜ੍ਹ 10 ਅਗਸਤ 2022 : ਗੈਂਗਸਟਰ ਲਾਰੈਂਸ ਬਿਸ਼ਨੋਈ ਹੁਣ ਫਰੀਦਕੋਟ ਪੁਲਿਸ ਦੇ ਸ਼ਿਕੰਜੇ ਵਿੱਚ ਪਹੁੰਚ ਗਿਆ ਹੈ। ਬੁੱਧਵਾਰ ਨੂੰ ਲਾਰੈਂਸ ਨੂੰ ਮੋਗਾ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੋਂ ਉਸਨੂੰ ਫਰੀਦਕੋਟ ਪੁਲਿਸ ਟ੍ਰਾਂਜ਼ਿਟ ਰਿਮਾਂਡ ‘ਤੇ ਲੈ ਗਈ। ਫਰੀਦਕੋਟ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਨੂੰ ਲਾਰੈਂਸ ਦਾ ਦੋ ਦਿਨ ਦਾ ਰਿਮਾਂਡ ਮਿਲ ਗਿਆ ਹੈ। ਫਰੀਦਕੋਟ ਵਿੱਚ ਲਾਰੈਂਸ ‘ਤੇ ਕੱਪੜਾ ਵਪਾਰੀ ਤੋਂ 50 ਲੱਖ ਦੀ ਫਿਰੌਤੀ ਮੰਗਣ ਦਾ ਦੋਸ਼ ਹੈ।

ਇਸ ਤੋਂ ਪਹਿਲਾਂ ਲਾਰੈਂਸ ਨੂੰ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ‘ਤੇ ਕਾਤਿਲਾਨਾ ਹਮਲੇ ਦੇ ਕੇਸ ਵਿੱਚ ਮੋਗਾ ਪੁਲਿਸ ਨੇ ਰਿਮਾਂਡ ‘ਤੇ ਲਿਆ ਸੀ। 1 ਅਗਸਤ ਨੂੰ ਮੋਗਾ ਪੁਲਿਸ ਨੂੰ ਲਾਰੈਂਸ ਦਾ 10 ਦਿਨ ਦਾ ਰੇਮੰਡ ਮਿਲਿਆ ਸੀ। ਫਰੀਦਕੋਟ ਵਿੱਚ ਲਾਰੈਂਸ ‘ਤੇ ਇੱਕ ਕਤਲ ਕੇਸ ਵਿੱਚ ਮਾਮਲਾ ਦਰਜ ਹੈ। ਲਾਰੈਂਸ ‘ਤੇ ਪੂਰੇ ਪੰਜਾਬ ਵਿੱਚ 17 ਮਾਮਲੇ ਦਰਜ ਹਨ।

ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਪੰਜਾਬ ਲਿਆਂਦਾ ਗਿਆ ਸੀ। ਉਹ ਤਿਹਾੜ ਜੇਲ੍ਹ ਵਿੱਚ ਬੰਦ ਸੀ। ਲਾਰੈਂਸ ਨੇ ਹੀ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ, ਜਿਸਨੂੰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਅੰਜ਼ਾਮ ਦਿੱਤਾ।