ਜਲੰਧਰ ਦੇ ਵਾਲਮੀਕਿ ਸੰਗਠਨਾਂ ਦਾ ਬੰਦ ਦੀ ਕਾਲ ਵਾਪਿਸ ਲੈਣ ਤੋਂ ਇਨਕਾਰ, ਕਿਹਾ-‘ਐਡਵੋਕੇਟ ਜਨਰਲ ‘ਤੇ ਦਰਜ ਹੋਵੇ ਕੇਸ’

0
93
Jalandhar

ਜਲੰਧਰ 12 ਅਗਸਤ 2022 : ਪੰਜਾਬ ਬੰਦ ਨੂੰ ਲੈ ਕੇ ਸ਼ੁਰੂ ਹੋਈ ਕਸ਼ਮਕਸ਼ ਖ਼ਤਮ ਹੋ ਗਈ ਹੈ। ਵਾਲਮੀਕਿ ਭਾਈਚਾਰੇ ਦੇ ਦੋ ਧੜਿਆਂ ’ਚ ਵੰਡੇ ਜਾਣ ਤੋਂ ਬਾਅਦ ਜਲੰਧਰ ਗਰੁੱਪ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ’ਚ ਸਪੱਸ਼ਟ ਕਿਹਾ ਗਿਆ ਹੈ ਕਿ ਭਲਕੇ ਪੰਜਾਬ ਮੁਕੰਮਲ ਬੰਦ ਰਹੇਗਾ। ਜਲੰਧਰ ਸ਼ਹਿਰ ਦੇ ਹਰ ਦੁਕਾਨਦਾਰ ਨੇ ਪੰਜਾਬ ਬੰਦ ਦਾ ਸਮਰਥਨ ਕੀਤਾ ਹੈ।

ਜਲੰਧਰ ਗਰੁੱਪ ਦਾ ਕਹਿਣਾ ਹੈ ਕਿ ਜੋ ਵੀ ਸ਼ਰਾਰਤੀ ਅਨਸਰ ਕੌਮ ਦੇ ਗੱਦਾਰ ਕਹਿ ਰਹੇ ਹਨ ਕਿ ਅਸੀਂ 12 ਅਗਸਤ ਦੇ ਪੰਜਾਬ ਬੰਦ ਦਾ ਸਮਰਥਨ ਨਹੀਂ ਹੈ ਅਤੇ ਪੰਜਾਬ ਬੰਦ ਦੇ ਸੱਦੇ ਨੂੰ ਵਾਪਸ ਲੈ ਰਹੇ ਹਨ, ਉਨ੍ਹਾਂ ਲੋਕਾਂ ਦਾ ਸਮਾਜ ’ਚੋਂ ਬਾਈਕਾਟ ਕੀਤਾ ਜਾਵੇਗਾ।

ਵਾਲਮੀਕਿ ਸਮਾਜ ਅਤੇ ਰਵਿਦਾਸੀਆ ਸਮਾਜ ਵੱਲੋਂ ਪੰਜਾਬ ਬੰਦ ਹੈ ਅਤੇ ਬੰਦ ਦਾ ਸੱਦਾ ਵਾਪਸ ਨਹੀਂ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਗਰੁੱਪ ਵੱਲੋਂ ਵਾਲਮੀਕਿ ਟਾਈਗਰ ਫੋਰਸ ਆਲ ਇੰਡੀਆ ਦੇ ਪ੍ਰਧਾਨ ਅਜੇ ਖੋਸਲਾ ਅਤੇ ਮੀਤ ਪ੍ਰਧਾਨ ਵਿੱਕੀ ਅਤੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲ੍ਹਣ ਨੇ ਕਿਹਾ ਹੈ ਕਿ ਕੱਲ੍ਹ ਪੰਜਾਬ ਬੰਦ ਹੈ ਅਤੇ ਹੋ ਕੇ ਰਹੇਗਾ।