Home ਦੋਆਬਾ ਚੰਨੀ ‘ਤੇ ਦਿੱਤੇ ਵਿਵਾਦਿਤ ਬਿਆਨ ਦੌਰਾਨ ਜਾਖੜ ਨੂੰ ਲੈ ਕੇ ਅਰੁਣਾ ਚੌਧਰੀ...
ਚੰਡੀਗੜ੍ਹ 8 ਅਪ੍ਰੈਲ 2022 : ਪੰਜਾਬ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਉਨ੍ਹਾਂ ਦਾ ਕਾਂਗਰਸ ਦੇ ਅੰਦਰ ਵਿਰੋਧ ਤੇਜ਼ ਹੋ ਗਿਆ ਹੈ। ਸਾਬਕਾ ਮੰਤਰੀ ਅਰੁਣਾ ਚੌਧਰੀ ਨੇ ਇਸ ਨੂੰ ਇਤਰਾਜ਼ਯੋਗ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਇਸ ਸਬੰਧ ਵਿਚ ਕੋਈ ਗਾਈਡਲਾਈਨਜ਼ ਜਾਰੀ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ।
ਦੱਸ ਦਈਏ ਕਿ ਜਾਖੜ ਨੇ ਇੱਕ ਇੰਟਰਿਵਊ ਵਿਚ ਕਾਂਗਰਸ ਦੇ ਅੰਸਤੁਸ਼ਟ G-23 ਬਾਰੇ ਕਿਹਾ ਸੀ ਕਿ ਉਹ ਹਾਈਕਮਾਨ ‘ਤੇ ਦਬਾਅ ਪਾਉਣ ਅਤੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ‘ਚ ਕਈ ਅਜਿਹੇ ਹਨ ਜਿਨ੍ਹਾਂ ਦਾ ਕੋਈ ਜ਼ਮੀਨੀ ਵਜੂਦ ਨਹੀਂ ਹੈ ਅਤੇ ਉਹ ਰਾਜਸਭਾ ਦੇ ਚੌਧਰੀ ਬਣੇ ਹੋਏ ਹਨ। ਕੁਝ ਨੇਤਾ ਅਜਿਹੇ ਵੀ ਹਨ ਜੋ ਖੁਦ ਕਹਿੰਦੇ ਸਨ ਕਿ ਉਨ੍ਹਾਂ ਦੀ ਝੋਲੀ ਛੋਟੀ ਸੀ ਪਰ ਹਾਈਕਮਾਨ ਨੇ ਉਨ੍ਹਾਂ ਨੂੰ ਜ਼ਿਆਦਾ ਦੇ ਦਿੱਤੇ। ਜਾਖੜ ਨੇ ਕਿਹਾ ਕਿ ਅਜਿਹੇ ਨੇਤਾਵਾਂ ਨੂੰ ਸਿਰ ‘ਤੇ ਨਹੀਂ ਬਿਠਾਉਣਾ ਚਾਹੀਦਾ। ਇਸ ਨਾਲ ਕਾਂਗਰਸ ਵਿਚ ਘਮਾਸਾਨ ਮਚ ਗਿਆ ਕਿ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚੰਨੀ ਲਈ ਇਤਰਾਜ਼ਯੋਗ ਗੱਲ ਕਹੀ।
ਇਸ ਤੋਂ ਪਹਿਲਾਂ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਤੇ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਇਸ ਦਾ ਵਿਰੋਧ ਕਰ ਚੁੱਕੇ ਹਨ। ਉਹ ਜਾਖੜ ਨੂੰ ਕਾਂਗਰਸ ਤੋਂ ਬਾਹਰ ਕੱਢਣ ਦੀ ਮੰਗ ਵੀ ਕਰ ਚੁੱਕੇ ਹਨ। ਖੁਦ ਚੰਨੀ ਨੇ ਵੀ ਕਿਹਾ ਕਿ ਜਾਖੜ ਦੀ ਮਾਨਸਿਕਤਾ ਗਰੀਬ ਵਿਰੋਧੀ ਹੈ। ਉਨ੍ਹਾਂ ਨੇ ਖੁਦ ਨੂੰ ਅਨੁਸੂਚਿਤ ਵਰਗ ਦੇ ਭਾਈਚਾਰੇ ਦੀ ਵੋਟ ਤੋਂ ਖੁਦ ਨੂੰ ਵੱਡਾ ਨੇਤਾ ਬਣਾਇਆ ਤੇ ਅੱਜ ਉਨ੍ਹਾਂ ਪ੍ਰਤੀ ਗਲਤ ਸੋਚ ਰੱਖ ਰਹੇ ਹਨ।