ਵੱਡੀ ਖਬਰ : ਬੰਗਲੌਰ ਦੇ 7 ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਜਾਂਚ ‘ਚ ਜੁਟੀ ਪੁਲਿਸ

0
213
Bangalore

ਬੰਗਲੌਰ 8 ਅਪ੍ਰੈਲ 2022 : ਬੰਗਲੌਰ ਦੇ 7 ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਅੱਜ ਸ਼ੁੱਕਰਵਾਰ ਸਵੇਰੇ 11 ਵਜੇ ਦੇ ਕਰੀਬ ਧਮਕੀ ਭਰੀ ਮੇਲ ਮਿਲਣ ਤੋਂ ਬਾਅਦ ਸਕੂਲਾਂ ‘ਚੋਂ ਵਿਦਿਆਰਥੀਆਂ ਨੂੰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਬੰਗਲੌਰ ਸਿਟੀ ਪੁਲਿਸ ਕਮਿਸ਼ਨਰ ਕਮਲ ਪੰਤ ਨੇ ਕਿਹਾ ਕਿ ਪੁਲਿਸ ਟੀਮਾਂ ਇਨ੍ਹਾਂ ਸਕੂਲਾਂ ਦੀ ਜਾਂਚ ਕਰ ਰਹੀਆਂ ਹਨ।

ਬੰਗਲੌਰ ਈਸਟ ਦੇ ਵਧੀਕ ਪੁਲਿਸ ਕਮਿਸ਼ਨਰ ਡਾ. ਸੁਬਰਾਮਣਿਆਸਵਰ ਰਾਓ ਨੇ ਕਿਹਾ ਕਿ ਅਜਿਹੀਆਂ ਈਮੇਲਾਂ ਜ਼ਿਆਦਾਤਰ ਅਫਵਾਹਾਂ ਹੁੰਦੀਆਂ ਹਨ। ਪਰ, ਅਸੀਂ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ ਅਤੇ ਕੋਈ ਮੌਕਾ ਨਹੀਂ ਛੱਡ ਰਹੇ ਹਾਂ। ਹੁਣ ਤੱਕ ਦੋ ਸਕੂਲਾਂ ਦੀ ਜਾਂਚ ਪੂਰੀ ਹੋ ਚੁੱਕੀ ਹੈ, ਉਥੇ ਕੋਈ ਬੰਬ ਨਹੀਂ ਮਿਲਿਆ ਹੈ।ਇਨ੍ਹਾਂ ਵਿੱਚੋਂ ਕੁਝ ਸਕੂਲਾਂ ਵਿੱਚ ਪ੍ਰੀਖਿਆਵਾਂ ਚੱਲ ਰਹੀਆਂ ਸਨ। ਬੱਚਿਆਂ ਨੂੰ ਵਾਪਸ ਲੈ ਜਾਣ ਲਈ ਮਾਪਿਆਂ ਨੂੰ ਬੁਲਾਇਆ ਗਿਆ ਹੈ। ਹਾਲਾਂਕਿ, ਪੁਲਿਸ ਨੇ ਕਿਹਾ ਹੈ ਕਿ ਪ੍ਰੀਖਿਆ ਵਿੱਚ ਕੋਈ ਗੜਬੜ ਨਹੀਂ ਹੋਈ। ਪੁਲਿਸ ਟੀਮ ਈਮੇਲ ਦੇ ਸਰੋਤ ਦੀ ਵੀ ਜਾਂਚ ਕਰ ਰਹੀ ਹੈ।