Home ਦੋਆਬਾ ਸੁਮੇਧ ਸੈਣੀ ਦੀ ਗ੍ਰਿਫਤਾਰੀ ‘ਤੇ ਰੋਕ ਲਗਾਉਣ ਨੂੰ ਲੈ ਕੇ ਖਹਿਰਾ ਨੇ...
ਚੰਡੀਗੜ੍ਹ 9 ਅਪ੍ਰੈਲ 2022 : ਬੀਤੇ ਦਿਨੀਂ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਹੈ ਕੋਰਟ ਵਲੋਂ ਰਾਹਤ ਦੇ ਦਿੱਤੀ ਗਈ। ਪੰਜਾਬ ਦੇ ਐਡਵੋਕੇਟ ਜਨਰਲ ਡਾ. ਅਨਮੋਲ ਰਤਨ ਸਿੱਧੂ ਨੇ ਕੋਰਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੂੰ ਸੁਮੇਧ ਸੈਣੀ ‘ਤੇ ਦਰਜ ਕਿਸੇ ਵੀ ਮਾਮਲੇ ‘ਚ ਗ੍ਰਿਫਤਾਰੀ ਕਰਨ ਦੀ ਜਰੂਰਤ ਨਹੀਂ ਹੈ। ਇਸ ਮਾਮਲੇ ‘ਚ ਸਿਆਸਤ ਗਰਮਾ ਗਈ ਅਤੇ ਕਾਂਗਰਸ ਨੇ ‘ਆਪ’ ਸਰਕਾਰ ਨੂੰ ਘੇਰ ਲਿਆ
ਸੁਖਪਾਲ ਖਹਿਰਾ ਨੇ ਟਵੀਟ ਕਰਕੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਹੈ ਕਿ “ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਕਿਵੇਂ ਭਗਵੰਤ ਮਾਨ ਸਰਕਾਰ ਨੇ ਬਹਿਬਲ ਕਲਾਂ ਕਤਲੇਆਮ ਅਤੇ ਬੇਅਦਬੀ ਮਾਮਲਿਆਂ ‘ਚ ਆਪਣੀ ਨਾਪਾਕ ਭੂਮਿਕਾ ਦੇ ਬਾਵਜੂਦ ਸੁਮੇਧ ਸੈਣੀ ਦੇ ਮਾਮਲੇ ਨੂੰ ਹਾਈਕੋਰਟ ‘ਚ ਨਰਮੀ ਨਾਲ ਪੇਸ਼ ਕੀਤਾ ਕਿਉਂਕਿ 2015 ‘ਚ ਡੀਜੀਪੀ ਦੇ ਰੂਪ ‘ਚ ਵਜੋਂ ਬਾਦਲ ਦੇ ਚਹੇਤੇ ਅਧਿਕਾਰੀ ਸਨ। ਕੇਜਰੀਵਾਲ ਕੀ ਇਹੀ ਤਰੀਕਾ ਹੈ ਬੇਅਦਬੀ ਮਾਮਲਿਆਂ ਨੂੰ ਸੁਲਝਾਉਣ ਦਾ”