Home ਪੰਜਾਬ ਵੱਡੀ ਖਬਰ : ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿਟਰ ਹੈਂਡਲ ਹੋਇਆ ਹੈਕ
ਚੰਡੀਗੜ੍ਹ 11 ਅਪ੍ਰੈਲ 2022 : ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਨ ਤੋਂ ਬਾਅਦ ਹੁਣ ਪੰਜਾਬ ਕਾਂਗਰਸ ‘ਤੇ ਸਾਈਬਰ ਹਮਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿਟਰ ਹੈਂਡਲ ਹੈਕ ਹੋ ਗਿਆ ਹੈ। ਹੈਕਰਾਂ ਨੇ ਇਸ ਪੇਜ ‘ਤੇ ਡੀ.ਪੀ. ਹਟਾ ਦਿੱਤਾ ਗਿਆ ਹੈ। ਨਾਲ ਹੀ ਬੈਕਗਰਾਊਂਡ ਤਸਵੀਰ ਵੀ ਬਦਲ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਇਸ ਅਕਾਊਂਟ ਨੂੰ ਹੈਕ ਕਰਨ ਤੋਂ ਬਾਅਦ ਐੱਨ.ਐੱਫ.ਟੀ. ਵਪਾਰ ਬਾਰੇ ਟਵੀਟ ਕੀਤਾ। ਇਹ ਇੱਕ ਪਿੰਨ ਕੀਤਾ ਸੁਨੇਹਾ ਦਿਖਾਉਂਦਾ ਹੈ ਜੋ ਕਿਸੇ ਵੀ NFT ਵਪਾਰ ਨਾਲ ਜੁੜਿਆ ਹੁੰਦਾ ਹੈ। ਇਹ ਵੀ ਟਵੀਟ ਕੀਤਾ ਗਿਆ ਸੀ, ‘ਬੀਨਜ਼ ਦੇ ਅਧਿਕਾਰਤ ਆਰਕਾਈਵ ਦੇ ਪ੍ਰਗਟ ਹੋਣ ਦੇ ਜਸ਼ਨ ਦੇ ਹਿੱਸੇ ਵਜੋਂ, ਅਸੀਂ ਅਗਲੇ 24 ਘੰਟਿਆਂ ਲਈ ਕਮਿਊਨਿਟੀ ਵਿੱਚ ਸਾਰੇ ਸਰਗਰਮ NFT ਵਪਾਰੀਆਂ ਲਈ ਇੱਕ ਏਅਰਡ੍ਰੌਪ ਖੋਲ੍ਹਿਆ ਹੈ।’