Home ਪੰਜਾਬ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦਾ ਵੱਡਾ ਬਿਆਨ, ਮੂਸੇਵਾਲਾ ਖ਼ਿਲਾਫ਼ ਦਰਜ਼ ਏ.ਕੇ-47 ਵਾਲਾ...
ਚੰਡੀਗੜ੍ਹ 12 ਅਪ੍ਰੈਲ 2022 : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰਿਆ ਰਹਿੰਦਾ ਹੈ। ਹਾਲ ਹੀ ‘ਚ ਰਿਲੀਜ਼ ਹੋਏ ਸਿੱਧੂ ਆਪਣੇ ਨਵੇਂ ਗੀਤ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਏ ਹਨ। ਇਸ ਗੀਤ ‘ਤੇ ਆਮ ਆਦਮੀ ਪਾਰਟੀ ਨੇ ਇਤਰਾਜ਼ ਜਤਾਇਆ ਹੈ।
ਉਥੇ ਹੀ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਵੀ ਵੱਡਾ ਬਿਆਨ ਦਿੰਦਿਆਂ ਹੋਇਆ ਕਿਹਾ ਹੈ ਕਿ, ਪਿਛਲੇ ਸਮੇਂ ਦੌਰਾਨ ਦੀ ਕਥਿਤ ਤੌਰ ਤੇ ਵਰਤੋਂ ਕੀਤੀ ਸੀ, ਜਿਸ ਤੇ ਭੁੱਲਰ ਨੇ ਕਿਹਾ ਕਿ, ਇਹਦੀ ਜਾਂਚ ਹੋਵੇਗੀ ਅਤੇ ਕੇਸ ਮੁੜ ਖੋਲਿਆ ਜਾਵੇਗਾ ਅਤੇ ਪਤਾ ਲਗਾਇਆ ਜਾਵੇਗਾ ਕਿ ਮੂਸੇਵਾਲਾ ਦੇ ਹੱਥ ਵਿੱਚ ਏ.ਕੇ. 47 ਸੀ ਜਾਂ ਫਿਰ ਟੋਆਏ ਗੰਨ। ਕੈਬਨਿਟ ਮੰਤਰੀ ਭੁੱਲਰ ਨੇ ਵੀ ਮੂਸੇਵਾਲਾ ਨੂੰ ਦਿਮਾਗੀ ਸੰਤੁਲਣ ਵਿਗੜਨ ਦੀਆਂ ਨਿਸ਼ਾਨੀਆਂ ਦੱਸਿਆ।
ਜਾਣਕਾਰੀ ਮੁਤਾਬਕ ਹਾਲ ਹੀ ‘ਚ ਮੂਸੇਵਾਲਾ ਦਾ ਗੀਤ ਰਿਲੀਜ਼ ਹੋਇਆ ਹੈ। ਇਸ ਬਾਰੇ ‘ਆਪ’ ਦੇ ਆਗੂਆਂ ਵੱਲੋਂ ਇਸ ਵਿੱਚ ਪੰਜਾਬੀਆਂ ਨੂੰ ਗੱਦਾਰ ਕਿਹਾ ਜਾ ਰਿਹਾ ਹੈ।