ਆਂਧਰਾ ਪ੍ਰਦੇਸ਼ ਦੀ ਕੈਮੀਕਮ ਲੈਬ ‘ਚ ਅੱਗ ਲੱਗਣ ਨਾਲ ਹੋਇਆ ਵੱਡਾ ਧਮਾਕਾ, 6 ਲੋਕਾਂ ਦੀ ਹੋਈ ਮੌਤ

0
77
Andhra Pradesh Chemical Lab fire

ਆਂਧਰਾ ਪ੍ਰਦੇਸ਼ 14 ਅਪ੍ਰੈਲ 2022 : ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਅੱਕੀਰੇਡੀਗੁਡੇਮ ‘ਚ ਬੁੱਧਵਾਰ ਦੇਰ ਰਾਤ ਇਕ ਕੈਮੀਕਲ ਮੈਨੂਫੈਕਚਰਿੰਗ ਯੂਨਿਟ ‘ਚ ਭਿਆਨਕ ਅੱਗ ਲੱਗ ਗਈ। ਜਿਸ ‘ਚ 6 ਲੋਕਾਂ ਦੀ ਮੌਤ ਹੋ ਗਈ। ਕੈਮੀਕਲ ਮੈਨੂਫੈਕਚਰਿੰਗ ਯੂਨਿਟ ‘ਚ ਹੋਏ ਇਸ ਹਾਦਸੇ ‘ਚ 11 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਵਿਜੇਵਾੜਾ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।

ਅੱਗ ਨੇ ਕੈਮੀਕਲ ਫੈਕਟਰੀ ਦੀਆਂ ਦੋ ਮੰਜ਼ਿਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿੱਥੇ 17 ਕਰਮਚਾਰੀ ਕੰਮ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ‘ਚ ਮਰਨ ਵਾਲੇ ਜ਼ਿਆਦਾਤਰ ਲੋਕ ਬਿਹਾਰ ਦੇ ਰਹਿਣ ਵਾਲੇ ਸਨ ਅਤੇ ਪੱਛਮੀ ਗੋਦਾਵਰੀ ਜ਼ਿਲੇ ਦੇ ਅੱਕੀਰੇਡੀਗੁਡੇਮ ਸਥਿਤ ਪੋਰਸ ਲੈਬਜ਼ ਪ੍ਰਾਈਵੇਟ ਲਿਮਟਿਡ ‘ਚ ਰਾਤ ਦੀ ਸ਼ਿਫਟ ‘ਚ ਕੰਮ ਕਰ ਰਹੇ ਸਨ। ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਐੱਸਪੀ ਰਾਹੁਲ ਦੇਵ ਸ਼ਰਮਾ ਨੇ ਕਿਹਾ, ‘ਪੋਰਸ ਕੈਮੀਕਲ ਫੈਕਟਰੀ ‘ਚ ਬੁੱਧਵਾਰ ਨੂੰ ਅੱਗ ਲੱਗ ਗਈ, ਜਿੱਥੇ ਪੋਲੀਮਰ ਬਣਦੇ ਹਨ।

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਹ ਘਟਨਾ ਗੈਸ ਪਾਈਪ ਲਾਈਨ ਵਿੱਚ ਲੀਕ ਜਾਂ ਟੁੱਟਣ ਕਾਰਨ ਵਾਪਰ ਸਕਦੀ ਹੈ। ਅੱਗ ਲੱਗਣ ਤੋਂ ਬਾਅਦ ਵੱਡੀਆਂ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ। ਜਿਸ ‘ਤੇ ਕਾਬੂ ਪਾ ਲਿਆ ਗਿਆ ਹੈ। ਅਸੀਂ ਦੋ ਲਾਸ਼ਾਂ ਬਰਾਮਦ ਕੀਤੀਆਂ ਹਨ, ਚਾਰ ਅਜੇ ਪਹਿਲੀ ਮੰਜ਼ਿਲ ਤੋਂ ਬਰਾਮਦ ਹੋਣੀਆਂ ਹਨ। 11 ਜ਼ਖਮੀਆਂ ਨੂੰ ਵਿਜੇਵਾੜਾ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।