ਪੰਜਾਬ ਸਰਕਾਰ ਨੇ ਰਜ਼ੀਆ ਸੁਲਤਾਨਾ ਨੂੰ ਭੇਜਿਆ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

0
100
Razia Sultana

ਪਟਿਆਲਾ, 14 ਅਪ੍ਰੈਲ 2022 : ਪੰਜਾਬ ਸਰਕਾਰ ਨੇ ਸਾਬਕਾ ਕਾਂਗਰਸੀ ਮੰਤਰੀ ਰਜ਼ੀਆ ਸੁਲਤਾਨਾ ਨੂੰ ਸਰਕਾਰੀ ਫਰਨੀਚਰ ਦੀ ਵਸੂਲੀ ਲਈ ਨੋਟਿਸ ਭੇਜਿਆ ਹੈ। ਨੋਟਿਸ ਅਨੁਸਾਰ ਰਜ਼ੀਆ ਸੁਲਤਾਨਾ ਚੰਡੀਗੜ੍ਹ ਸਥਿਤ ਆਪਣਾ ਸਰਕਾਰੀ ਘਰ ਖਾਲੀ ਕਰਨ ਸਮੇਂ 5,66,950 ਰੁਪਏ ਦਾ ਫਰਨੀਚਰ ਆਪਣੇ ਨਾਲ ਲੈ ਗਏ ਹਨ।

ਜਿਸ ਵਿਚ ਐਲਈਡੀ-ਫਰਿੱਜ ਆਦਿ ਹੋਰ ਬਹੁਤ ਸਾਰਾ ਸਮਾਨ ਸ਼ਾਮਲ ਹਨ। ਸਰਕਾਰ ਨੇ ਨੋਟਿਸ ਵਿੱਚ ਉਸ ਨੂੰ ਫਰਨੀਚਰ ਵਾਪਸ ਕਰਨ ਜਾਂ ਜੁਰਮਾਨਾ ਭਰਨ ਲਈ ਕਿਹਾ ਹੈ।