Wednesday, October 28, 2026
Home ਦੇਸ਼ ਠੇਕੇਦਾਰ ਦੀ ਮੌਤ ਦੇ ਸਬੰਧ ‘ਚ ਕਰਨਾਟਕ ਦੇ ਮੰਤਰੀ ਕੇ.ਐਸ ਈਸ਼ਵਰੱਪਾ ਅੱਜ...

ਠੇਕੇਦਾਰ ਦੀ ਮੌਤ ਦੇ ਸਬੰਧ ‘ਚ ਕਰਨਾਟਕ ਦੇ ਮੰਤਰੀ ਕੇ.ਐਸ ਈਸ਼ਵਰੱਪਾ ਅੱਜ ਦੇਣਗੇ ਆਪਣਾ ਅਸਤੀਫਾ

0
237
Karnataka Minister KS Ishwarappa

ਬੇਂਗਲੁਰੂ 15 ਅਪ੍ਰੈਲ 2022 : ਉਡੁਪੀ ਵਿੱਚ ਇੱਕ ਠੇਕੇਦਾਰ ਦੀ ਮੌਤ ਦੇ ਸਬੰਧ ਵਿੱਚ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਰਨਾਟਕ ਦੇ ਮੰਤਰੀ ਕੇਐਸ ਈਸ਼ਵਰੱਪਾ ਨੇ ਕਈ ਦਿਨਾਂ ਦੀ ਮਤਭੇਦ ਤੋਂ ਬਾਅਦ ਵੀਰਵਾਰ ਨੂੰ ਅਸਤੀਫਾ ਦੇਣ ਦਾ ਐਲਾਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਕਰਨਾਟਕ ਦੇ ਮੰਤਰੀ ਕੇਐਸ ਈਸ਼ਵਰੱਪਾ ਅਸਤੀਫਾ ਦੇਣ ਜਾ ਰਹੇ ਹਨ, ਇਸ ਦੀ ਪੁਸ਼ਟੀ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕੀਤੀ।

ਸ਼ੁੱਕਰਵਾਰ ਨੂੰ ਸੀਐਮ ਬੋਮਈ ਨੇ ਕਿਹਾ ਕਿ ਈਸ਼ਵਰੱਪਾ ਨੇ ਖੁਦ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ ਅਤੇ ਉਹ ਅੱਜ ਸ਼ਾਮ ਨੂੰ ਆਪਣਾ ਅਸਤੀਫਾ ਸੌਂਪ ਦੇਣਗੇ। ਠੇਕੇਦਾਰ ਸੰਤੋਸ਼ ਪਾਟਿਲ ਦੀ ਕਥਿਤ ਖੁਦਕੁਸ਼ੀ ਤੋਂ ਬਾਅਦ ਵਿਰੋਧੀ ਪਾਰਟੀਆਂ ਈਸ਼ਵਰੱਪਾ ਦੇ ਅਸਤੀਫੇ ਲਈ ਦਬਾਅ ਬਣਾ ਰਹੀਆਂ ਹਨ।

ਇਸ ਤੋਂ ਪਹਿਲਾਂ ਈਸ਼ਵਰੱਪਾ ਨੇ ਸ਼ਿਵਮੋਗਾ ‘ਚ ਪ੍ਰੈੱਸ ਕਾਨਫਰੰਸ ‘ਚ ਕਿਹਾ ਸੀ ਕਿ ਮੈਂ ਕਰਨਾਟਕ ਸਰਕਾਰ ‘ਚ ਗ੍ਰਾਮੀਣ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਦੇ ਰੂਪ ‘ਚ ਕੰਮ ਕੀਤਾ ਹੈ। ਮੈਂ ਅੱਜ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਆਪਣਾ ਅਸਤੀਫਾ ਸੌਂਪਣਗੇ। ਇਸ ਦੌਰਾਨ ਵਿਰੋਧੀ ਧਿਰ ਕਾਂਗਰਸ ਨੇ ਈਸ਼ਵਰੱਪਾ ‘ਤੇ ਹਮਲਾ ਤੇਜ਼ ਕਰ ਦਿੱਤਾ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।

ਬੇਲਾਗਾਵੀ ਠੇਕੇਦਾਰ ਸੰਤੋਸ਼ ਪਾਟਿਲ ਨੇ ਈਸ਼ਵਰੱਪਾ ‘ਤੇ 40 ਫੀਸਦੀ ਕਮਿਸ਼ਨ ਮੰਗਣ ਦਾ ਦੋਸ਼ ਲਗਾ ਕੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਸੀ। ਸੀਐਮ ਬੋਮਈ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ‘ਚ ਕਿਹਾ ਕਿ ਵਿਰੋਧੀ ਧਿਰ ਨੂੰ ਇਸ ਮਾਮਲੇ ‘ਚ ਰਾਜਨੀਤੀ ਕਰਨ ਦੀ ਕੋਈ ਲੋੜ ਨਹੀਂ ਹੈ। ਵਿਰੋਧੀ ਧਿਰ ਨੂੰ ਖੁਦ ਜਾਂਚ ਅਧਿਕਾਰੀ ਜਾਂ ਜੱਜ ਨਹੀਂ ਬਣਨਾ ਚਾਹੀਦਾ, ਜੋ ਵੀ ਸੱਚਾਈ ਹੋਵੇਗੀ, ਜਾਂਚ ‘ਚ ਹੀ ਸਾਹਮਣੇ ਆਵੇਗਾ।