ਵਾਲੀਬਾਲ ਦੇ ਮੈਚ ਤੋਂ ਬਾਅਦ ਹੋਇਆ ਵੱਡਾ ਧਮਾਕਾ, ਇਕ ਬੱਚੇ ਦੀ ਹੋਈ ਮੌਤ

0
202
blast

ਅੰਮ੍ਰਿਤਸਰ 18 ਅਪ੍ਰੈਲ 2022 : ਬੀਤੀ ਸ਼ਾਮ ਪਿੰਡ ਕੋਟਲਾ ਕਾਜ਼ੀਆਂ ‘ਚ ਪਟਾਕੇ ਬਣਾਉਣ ਲਈ ਪੋਟਾਸ਼ ਕੱਢਦੇ ਸਮੇਂ ਹੋਏ ਜ਼ਬਰਦਸਤ ਧਮਾਕੇ ‘ਚ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਪਿੰਡ ਵਿੱਚ ਵਾਲੀਬਾਲ ਦਾ ਟੂਰਨਾਮੈਂਟ ਚੱਲ ਰਿਹਾ ਸੀ ਅਤੇ ਇਸ ਟੂਰਨਾਮੈਂਟ ‘ਚ ਪਿੰਡ ਦੀ ਟੀਮ ਜੇਤੂ ਰਹੀ। ਜਿੱਤ ਦਾ ਜਸ਼ਨ ਮਨਾਉਣ ਲਈ ਕੁਝ ਬੱਚੇ ਪੋਟਾਸ਼ ਪੀਸ ਕੇ ਪਟਾਕੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਬੱਚੇ ਝੁਲਸ ਗਏ।

ਇਸ ਦੇ ਨਾਲ ਹੀ ਪਿੰਡ ਵਾਸੀ ਗੁਰਪ੍ਰੀਤ ਸਿੰਘ (12) ਪੁੱਤਰ ਸੁਖਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ‘ਚ ਮੌਤ ਹੋ ਗਈ। ਇਸ ਧਮਾਕੇ ‘ਚ ਤਰਨਦੀਪ ਸਿੰਘ (12) ਪੁੱਤਰ ਬਲਕਾਰ ਸਿੰਘ ਅਤੇ ਜਪਮੋਹਿਤ ਸਿੰਘ (12) ਅਤੇ ਸੰਦੀਪ ਸਿੰਘ ਪੁੱਤਰ (22) ਸਕਤਰ ਸਿੰਘ ਵੀ ਗੰਭੀਰ ਜ਼ਖ਼ਮੀ ਹੋ ਗਏ।