ਨਵੀਂ ਦਿੱਲੀ 17 ਜੂਨ 2022 : ਨੈਸ਼ਨਲ ਹੈਰਾਲਡ ਮਾਮਲੇ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਹੁਣ ਸੋਮਵਾਰ ਨੂੰ ਪੁੱਛਗਿੱਛ ਕੀਤੀ ਜਾਵੇਗੀ। ਰਾਹੁਲ ਦੀ ਅਪੀਲ ‘ਤੇ ਏਜੰਸੀ ਨੇ ਪੁੱਛਗਿੱਛ ਤਿੰਨ ਦਿਨਾਂ ਲਈ ਟਾਲ ਦਿੱਤੀ ਹੈ। ਰਾਹੁਲ ਨੇ ਵੀਰਵਾਰ ਦੀ ਛੁੱਟੀ ਤੋਂ ਬਾਅਦ ਸ਼ੁੱਕਰਵਾਰ ਨੂੰ ਈਡੀ ਦੇ ਦਫਤਰ ਪਹੁੰਚਣਾ ਸੀ ਪਰ ਕਾਂਗਰਸ ਨੇਤਾ ਨੇ ਆਪਣੀ ਮਾਂ ਸੋਨੀਆ ਗਾਂਧੀ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਜਾਂਚ ਏਜੰਸੀ ਨੂੰ ਜਾਂਚ ਮੁਲਤਵੀ ਕਰਨ ਦੀ ਅਪੀਲ ਕੀਤੀ। ਇਸ ਨੂੰ ਈਡੀ ਨੇ ਸਵੀਕਾਰ ਕਰ ਲਿਆ ਹੈ।
ਈਡੀ ਰਾਹੁਲ ਨੂੰ ਸੋਮਵਾਰ ਨੂੰ ਪੁੱਛਗਿੱਛ ਲਈ ਨਵੇਂ ਸੰਮਨ ਜਾਰੀ ਕਰੇਗਾ।ਰਾਹੁਲ ਤੋਂ ਹੁਣ ਤੱਕ 3 ਦਿਨਾਂ ‘ਚ 30 ਘੰਟੇ ਪੁੱਛਗਿੱਛ ਹੋ ਚੁੱਕੀ ਹੈ। ਜਦੋਂ ਕਿ ਈਡੀ ਦੇ ਅਧਿਕਾਰੀ ਉਨ੍ਹਾਂ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹਨ, ਰਾਹੁਲ ਗਾਂਧੀ ਨੇ ਖੁਦ ਹੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਲੱਗਦਾ ਹੈ ਕਿ ਹੁਣ ਉਨ੍ਹਾਂ ਨੂੰ ਹਰ ਰੋਜ਼ ਇੱਥੇ ਆਉਣਾ ਪਵੇਗਾ, ਕਿਉਂਕਿ ਪੁੱਛ-ਗਿੱਛ ਲੰਮਾ ਸਮਾਂ ਚੱਲੇਗੀ।