ਲਾਰੈਂਸ ਬਿਸ਼ਨੋਈ ਦੀ ਫ਼ਰੀਦਕੋਟ ‘ਚ ਪੇਸ਼ੀ ਤੋਂ ਬਾਅਦ, ਮੋਗਾ ਪੁਲਿਸ ਨੂੰ ਮਿਲਿਆ ਟਰਾਇਜੰਟ ਰਿਮਾਂਡ

0
105
Lawrence Bishnoi

ਚੰਡੀਗੜ੍ਹ 1 ਅਗਸਤ 2022 : ਮੁਕਤਸਰ ਦੇ ਰਹਿਣ ਵਾਲੇ ਰਣਜੀਤ ਰਾਣਾ ਕਤਲ ਕਾਂਡ ਵਿਚ ਮਲੌਟ ਥਾਨਾਂ ਸਦਰ ਦੀ ਪੁਲਿਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਲਿਆ 4 ਦਿਨ ਦਾ ਪੁਲਿਸ ਰਿਮਾਂਡ ਅੱਜ ਪੁਰਾ ਹੋਣ ‘ਤੇ ਊਸ ਨੂੰ ਮਲੌਟ ਅਦਾਲਤ ਵਿਚ ਪੇਸ਼ ਕੀਤਾ ਗਿਆ। ਮੋਗਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਟਰਾਇਜੰਟ ਰੋਮਾਂਡ ਮਿਲਿਆ

20 ਅਕਤੂਬਰ 2020 ਨੂੰ ਮਲੌਟ ਦੇ ਨਜ਼ਦੀਕ ਪਿੰਡ ਔਲਖ ਵਿਖੇ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਰਣਜੀਤ ਸਿੰਘ ਰਾਣਾ ਦਾ ਕਤਲ ਹੋਇਆ ਸੀ, ਜਿਸ ਵਿਚ ਰਾਣੇ ਦੀ ਪਤਨੀ ਦੇ ਬਿਆਨਾਂ ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਦੱਸ ਦੇਈਏ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਥਾਨਾਂ ਸਦਰ ਮਲੌਟ ਦੀ ਪੁਲਿਸ ਨੇ ਰਿਮਾਂਡ ਲੈਣ ਲਈ ਮਲੌਟ ਦੀ ਅਦਾਲਤ ਵਿਚ 21 ਜੁਲਾਈ ਨੂੰ ਪੇਸ਼ ਕੀਤਾ ਗਿਆ ਸੀ, ਜਿਸ ਵਿਚ ਅਦਾਲਤ ਵਲੋਂ ਪੁਲਿਸ ਨੂੰ 7 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਸੀ। ਲਾਰੰਸ ਨੂੰ ਰਿਮਾਂਡ ਪੁਰਾ ਹੋਣ ਤੇ ਫਿਰ 28 ਤਰੀਕ ਨੂੰ ਦੁਬਾਰਾ ਪੇਸ਼ ਕਰਨ ਤੇ ਮਲੌਟ ਪੁਲਿਸ 4 ਦਿਨ ਦਾ ਹੋਰ ਪੁਲਿਸ ਰਿਮਾਂਡ ਮਿਲ ਗਿਆ ਸੀ।