ਚੰਡੀਗੜ੍ਹ 10 ਅਗਸਤ 2022 : ਹਾਈਕੋਰਟ ਵੱਲੋਂ ਅੱਜ ਪਟਿਆਲਾ ਜੇਲ੍ਹ ਵਿੱਚ ਬੰਦ ਬਿਕਰਮ ਮਜੀਠੀਆ ਨੂੰ ਵੱਡੀ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਗਈ ਹੈ, ਜਿਸ ‘ਤੇ ਉਨ੍ਹਾਂ ਦੇ ਭੈਣ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਵਾਹਿਗੁਰੂ ਨੇ ਰੱਖੜੀ ‘ਤੇ ਭੈਣ ਦੀ ਅਰਦਾਸ ਸੁਣ ਲਈ।
ਬੀਬਾ ਬਾਦਲ ਨੇ ਕਿਹਾ ਕਿ ਮੈਂ ਸਵੇਰੇ ਹੀ ਦਰਬਾਰ ਸਾਹਿਬ ਅਰਦਾਸ ਕਰ ਆਪਣੀ ਰੱਖਣੀ ਲੈ ਪਟਿਆਲਾ ਵੱਲ ਚੱਲੀ ਸੀ ਕਿ ਅੱਜ ਇੱਕ ਭੈਣ ਨੂੰ ਬੇਕਸੂਰ ਭਰਾ ਦੇ ਜੇਲ੍ਹ ਵਿੱਚ ਵਿੱਚ ਰੱਖਣੀ ਬੰਨ੍ਹਣੀ ਪਏਗੀ। ਪਰ ਵਾਹਿਗੁਰੂ ਨੇ ਬਹੁਤ ਨੇੜੇ ਹੋ ਸੁਣੀ ਤੇ 10-15 ਮਿੰਟ ‘ਚ ਜ਼ਮਾਨਤ ਮਿਲ ਗਈ।
ਅਕਾਲ ਪੁਰਖ ਦਾ ਕੋਟਾਨ-ਕੋਟਿ ਸ਼ੁਕਰਾਨਾ। pic.twitter.com/8iqJFLSQgz
— Harsimrat Kaur Badal (@HarsimratBadal_) August 10, 2022








