ਚੰਡੀਗੜ੍ਹ 17 ਜੂਨ 2022 : ਡੇਰਾ ਸੱਚਾ ਸੋਦਾ ਮੁਖੀ ਗੁਰਮੀਤ ਰਾਮ ਰਹੀਮ ਦੂਜੀ ਵਾਰ ਪੈਰੋਲ ਮਿਲਣ ਮਗਰੋਂ ਉਤਰ ਪ੍ਰਦੇਸ਼ ਦੇ ਆਪਣੇ ਆਰਸ਼ਰ ਪੁੱਜ ਗਿਆ ਹੈ ਅਤੇ ਆਪਣੇ ਭਗਤਾਂ ਨੂੰ ਸੰਦੇਸ਼ ਵੀ ਜਾਰੀ ਕੀਤਾ ਹੈ। ਇਸ ਮੌਕੇ ਰਾਮ ਰਹੀਮ ਨੇ ਕਿਹਾ ਕਿ, ਮੇਰੇ ਭਗਤ ਬਹੁਤ ਦੇਰ ਤੋਂ ਇਹ ਪੁੱਛਦੇ ਸਨ ਕਿ ਗੁਰੂ ਜੀ ਤੁਸੀ ਕਦੋ ਆਉਗੇ, ਲਉ ਹੁਣ ਮੈਂ ਆ ਗਿਆ ਹਾਂ, ਰਾਮ ਜੀ ਨੇ ਤੁਹਾਡੀ ਬੇਨਤੀ ਸੁਣ ਲਈ ਹੈ।
ਇਸ ਦੌਰਾਨ ਰਾਮ ਰਹੀਮ ਨੇ ਹੋਰ ਕਿਹਾ ਕਿ, ਮੇਰੇ ਭਗਤਾਂ ਨੇ ਹਮੇਸ਼ਾ ਮੇਰੀ ਗੱਲ ਮੰਨੀ, ਜਿਹੜੀਆਂ ਮੈਂ 10 ਚਿੱਠੀਆਂ ਜੇਲ੍ਹ ਵਿਚੋ ਭੇਜੀਆਂ ਸਨ ਤੁਸੀ ਉਸ ਨੂੰ ਪੜ੍ਹ ਕੇ ਗੱਲ ਮੰਨੀ ਹੈ। ਰਾਮ ਰਹੀਮ ਨੇ ਅੱਗੇ ਕਿਹਾ ਕਿ, ਮੈਂ ਇਹ ਆਸ ਕਰਦਾ ਹਾਂ ਕਿ ਮੇਰੇ ਭਗਤ ਅੱਗੇ ਵੀ ਗੱਲ ਮੰਨਦੇ ਰਹਿਣਗੇ।
ਇਸ ਤੋਂ ਇਲਾਵਾ ਰਾਮ ਰਹੀਮ ਨੇ ਆਪਣੇ ਡੇਰੇ ਦੇ ਪੈਰੋਕਾਰਾਂ ਨੂੰ ਕਿਹਾ ਕਿ, ਤੁਸੀਂ ਡੇਰਾ ਸਟਾਫ਼ ਦੀ ਗੱਲ ਮੰਨਣੀ ਹੈ ਐਵੇ ਆਪਣੀ ਮਰਜ਼ੀ ਨਾਲ ਭਜਦੌੜ ਨਹੀ ਕਰਨੀ, ਅੱਗੇ ਕਿਹਾ ਗਿਆ ਕਿ ਡੇਰੇ ਦੇ ਭਗਤ ਪ੍ਰਸ਼ਾਸਨ ਦੀ ਵੀ ਮਦਦ ਕਰਨ। ਉਦਾਰਣ ਦੇ ਤੌਰ ‘ਤੇ ਜਦੋਂ ਡੇਰਾ ਮੁਖੀ ਇਸ ਤੋ ਪਹਿਲਾ ਗੁੜਗਾਉ ਆਇਆ ਸੀ ਤਾਂ ਉਸ ਵੇਲੇ ਪੁਲਿਸ ਦੀ ਸਖ਼ਤੀ ਅਤੇ ਹੋਰ ਕਾਰਨਾਂ ਕਰ ਕੇ ਡੇਰਾ ਮੁਖੀ ਨੇ ਭਗਤਾਂ ਨੂੰ ਅਪੀਲ ਕੀਤੀ ਸੀ ਕਿ ਇਥੇ ਮੇਰੇ ਕੋਲ ਕੋਈ ਭਗਤ ਨਾ ਆਵੇ, ਇਸ ਉਤੇ ਡੇਰੇ ਦੇ ਭਗਤਾਂ ਨੂੰ ਗੱਲ ਮੰਨ ਲਈ ਸੀ ਅਤੇ ਕੋਈ ਵੀ ਨਹੀ ਸੀ ਆਇਆ। ਇਸ ਸੱਭ ਦਾ ਰਾਮ ਰਹੀਮ ਨੇ ਅੱਜ ਧੰਨਵਾਦ ਕੀਤਾ ਹੈ।