ਪੰਜਾਬ ‘ਚ ਅੱਤਵਾਦੀ ਹਮਲੇ ਦਾ ਅਲਰਟ ! ਸਰਹੱਦੀ ਇਲਾਕਿਆਂ ‘ਚ 24 ਘੰਟੇ ਲੱਗਣਗੇ ਨਾਕੇ

0
96

ਚੰਡੀਗੜ੍ਹ 26 ਅਗਸਤ 2022 : ਪੰਜਾਬ ਵਿੱਚ ਅੱਤਵਾਦੀ ਅਲਰਟ ਨੂੰ ਲੈ ਕੇ ਪੰਜਾਬ ਪੁਲਿਸ ਨੇ ਇੱਕ ਫੁੱਲਪਰੂਫ਼ ਪਲਾਨ ਤਿਆਰ ਕੀਤਾ ਹੈ । ਇਸ ਤਹਿਤ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਇਲਾਕਿਆਂ ਵਿੱਚ ਸੱਤ ਦਿਨ 24 ਘੰਟੇ ਹਥਿਆਰਬੰਦ ਨਾਕੇ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਿਸ ਹੈੱਡਕੁਆਰਟਰ ਨੇ ਜ਼ਿਲ੍ਹਿਆਂ ਦੀ QRT ਟੀਮ ਨੂੰ ਵੀ ਅਲਰਟ ਕਰ ਦਿੱਤਾ ਹੈ । ਪੰਜਾਬ ਪੁਲਿਸ ਨੇ 23 ਜ਼ਿਲ੍ਹਿਆਂ ਦੇ ਸਾਰੇ ਪੁਲਿਸ ਇੰਸਪੈਕਟਰ ਜਨਰਲਾਂ, ਡਿਪਟੀ ਇੰਸਪੈਕਟਰ ਜਨਰਲਾਂ ਤੇ ਪੁਲਿਸ ਸੁਪਰਡੈਂਟਾਂ ਨੂੰ ਸਾਰੇ ਸੰਵੇਦਨਸ਼ੀਲ ਟਿਕਾਣਿਆਂ ਤੇ ਸੰਭਾਵਿਤ ਟੀਚਿਆਂ ‘ਤੇ ਸੁਰੱਖਿਆ ਪ੍ਰਬੰਧਾਂ ਦੀ ਯੋਜਨਾਬੰਦੀ ਤੇ ਸਮੀਖਿਆ ਕਰਨ ਲਈ ਨਿੱਜੀ ਤੌਰ ‘ਤੇ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਹਨ। ਕੇਂਦਰੀ ਖੁਫੀਆ ਏਜੰਸੀਆਂ ਨੇ ਪੰਜਾਬ ਨੂੰ ਇਨਪੁਟ ਦਿੱਤਾ ਹੈ ਕਿ ਪਾਕਿਸਤਾਨ ਨੇ ਪੰਜ ਅੱਤਵਾਦੀ ਰਾਜਸਥਾਨ ਦੇ ਜੈਸਲਮੇਰ ਦੇ ਰਸਤੇ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰ ਕੇ ਭੇਜਿਆ ਹੈ। ਕੇਂਦਰ ਨੇ ਇਸ ਇਨਪੁੱਟ ਤੋਂ ਬਾਅਦ ਪੰਜਾਬ ਅਤੇ ਰਾਜਸਥਾਨ ਦੀ ਪੁਲਿਸ ਅਲਰਟ ਮੋਡ ‘ਤੇ ਆ ਗਈ ਹੈ।

ਸੂਬਾ ਪੁਲਿਸ ਤੋਂ ਅੱਤਵਾਦੀ ਹਮਲਿਆਂ ਨਾਲ ਨਜਿੱਠਣ ਦੇ ਲਈ ਸਾਵਧਾਨੀ ਉਪਾਆਂ ਦੇ ਬਾਰੇ ਵਿੱਚ ਵੀ ਪੁੱਛਿਆ ਗਿਆ ਹੈ। ਜ਼ਿਲ੍ਹੇ ਵਿੱਚ ਭੇਜੇ ਗਏ ਫੁੱਲਪਰੂਫ ਪਲਾਨ ਵਿੱਚ ਕਿਹਾ ਗਿਆ ਹੈ ਕਿ ਸਾਰੀਆਂ ਸੜਕਾਂ, ਸਰਹੱਦੀ ਖੇਤਰ ਵੱਲ ਜਾਣ ਵਾਲੇ ਮਾਰਗਾਂ ‘ਤੇ ਵਿਸ਼ੇਸ਼ ਰੂਪ ਨਾਲ ਸੱਤ ਦਿਨ 24 ਘੰਟੇ ਨਾਕਿਆਂ ਦੀ ਤੈਨਾਤੀ ਯਕੀਨੀ ਕਰਨ ਤਾਂ ਜੋ ਕਿਸੇ ਵੀ ਵਿਅਕਤੀ ਵੱਲ ਅੱਤਵਾਦੀ ਗਤੀਵਿਧੀਆਂ ਨੂੰ ਅੰਤਰਰਾਸ਼ਟਰੀ ਸੀਮਾ ‘ਤੇ ਕਮਜ਼ੋਰ ਕੀਤਾ ਜਾ ਸਕੇ।

ਅਲਰਟ ਵਿੱਚ ਕਿਹਾ ਗਿਆ ਹੈ ਕਿ QRT ( Quick Reaction Team) ਅਲਰਟ ਰਹੇਗੀ। ਨਾਲ ਹੀ, ਬੁਲੇਟ ਪਰੂਫ਼ ਵਾਹਨਾਂ ਨੂੰ ਮੁੱਖ ਸਰਕਾਰੀ ਇਮਾਰਤਾਂ ਖਾਸ ਤੌਰ ‘ਤੇ ਪੁਲਿਸ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੇ ਰੱਖਿਆ ਸਥਾਪਨਾਵਾਂ, ਸਥਾਪਨਾਵਾਂ ਦੇ ਕੋਲ ਅਤੇ ਖ਼ਤਰੇ ਵਿੱਚ ਕਿਸੇ ਵੀ ਹੋਰ ਮਹੱਤਵਪੂਰਨ ਸਥਾਪਨਾ ਨੇੜੇ ਤਾਇਨਾਤ ਕਰਨਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ । ਅਲਰਟ ਵਿੱਚ ਸੀਸੀਟੀਵੀ ਫੀਡ ਦੀ ਰੀਅਲ ਟਾਈਮ ਨਿਗਰਾਨੀ ਤੇ ਡੇਟਾ ਦੇ ਬੈਕਅੱਪ ਨਾਲ ਨਾਈਟ ਵਿਜ਼ਨ ਸੀਸੀਟੀਵੀ ਕੈਮਰਿਆਂ ਰਾਹੀਂ ਸਾਰੇ ਸੰਵੇਦਨਸ਼ੀਲ ਖੇਤਰਾਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ।

ਅਲਰਟ ਵਿੱਚ ਕਿਹਾ ਗਿਆ ਹੈ ਕਿ ਜਾਣੇ-ਪਛਾਣੇ ਅਤੇ ਸ਼ੱਕੀ ਸਰਹੱਦ ਪਾਰ ਤਸਕਰਾਂ ਅਤੇ ਕੋਰੀਅਰਾਂ ‘ਤੇ ਨੇੜਿਓਂ ਨਜ਼ਰ ਰੱਖੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਪਤਾ ਲਾਇਆ ਜਿਸ ਸਕੇ ਕਿ ਉਹ ਕਿਸੇ ਵੀ ਪਾਕਿ-ਅਧਾਰਿਤ ਇਕਾਈਆਂ ਦੇ ਸੰਪਰਕ ਵਿੱਚ ਤਾਂ ਨਹੀਂ ਹਨ। ਇਸ ਦੀ ਵਰਤੋਂ ਸਰਹੱਦ ਪਾਰ ਤੋਂ ਘੁਸਪੈਠ ਜਾਂ ਹਥਿਆਰਾਂ ਤੇ ਵਿਸਫੋਟਕਾਂ ਦੀ ਤਸਕਰੀ ਲਈ ਕੀਤੀ ਜਾ ਸਕਦੀ ਹੈ।